ਸ਼ਾਹਰੁਖ਼ ਪਠਾਨ ਯੂਪੀ ਤੋਂ ਗ੍ਰਿਫ਼ਤਾਰ

 ਉੱਤਰ-ਪੂਰਬੀ ਦਿੱਲੀ ਵਿੱਚ ਸੀਏਏ ਨੂੰ ਲੈ ਕੇ ਭੜਕੀ ਹਿੰਸਾ ਦੌਰਾਨ ਇਕ ਪੁਲੀਸ ਮੁਲਾਜ਼ਮ ਉੱਤੇ ਪਿਸਤੌਲ ਤਾਨਣ ਵਾਲੇ ਸ਼ਾਹਰੁਖ਼ ਪਠਾਨ ਨੂੰ ਦਿੱਲੀ ਪੁਲੀਸ ਨੇ ਅੱਜ ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪਠਾਨ ਦੀਆਂ ਪਿਸਤੌਲ ਵਾਲੀ ਤਸਵੀਰਾਂ ਸੋਸ਼ਲ ਮੀਡੀਆ ’ਤੇ ਖਾਸੀਆਂ ਵਾਇਰਲ ਹੋਈਆਂ ਸਨ ਤੇ ਕਈ ਰੋਜ਼ਨਾਮਿਆਂ ਨੇ ਵੀ ਇਨ੍ਹਾਂ ਤਸਵੀਰਾਂ ਨੂੰ ਪ੍ਰਮੁੱਖਤਾ ਨਾਲ ਛਾਪਿਆ ਸੀ। ਪੁਲੀਸ ਦੇ ਵਧੀਕ ਕਮਿਸ਼ਨਰ (ਅਪਰਾਧ ਸ਼ਾਖਾ) ਏ.ਕੇ.ਸਿੰਘਲਾ ਨੇ ਸ਼ਾਹਰੁਖ਼ ਪਠਾਨ ਦੀ ਗ੍ਰਿਫ਼ਤਾਰੀ ਬਾਰੇ ਪੱਤਰਕਾਰਾਂ ਨੂੰ ਸੰਖੇਪ ਜਾਣਕਾਰੀ ਦਿੰਦਿਆਂ ਕਿਹਾ, ‘ਉਹ (ਸ਼ਾਹਰੁਖ਼) ਸ਼ਾਮਲੀ ਤੋਂ ਭੱਜਣ ਦੀ ਫਿਰਾਕ ਵਿੱਚ ਸੀ, ਪਰ ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ ਤੇ ਮਗਰੋਂ ਦਿੱਲੀ ਲੈ ਆਈ। ਅਸੀਂ ਉਸ ਵੱਲੋਂ ਹਿੰਸਾ ਦੌਰਾਨ ਵਰਤਿਆ ਪਿਸਤੌਲ ਬਰਾਮਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।

Previous articleਦਿੱਲੀ ’ਚ ਕਰੋਨਾਵਾਇਰਸ ਕਾਰਨ ਦੋ ਸਕੂਲ ਬੰਦ
Next articleਗੁੱਸੇ ਨਾਲ ਭਰੇ-ਪੀਤੇ ਲੋਕ ਗਿੱਲ ਨੇ ਸੁੱਕਾ ਭਰੋਸਾ ਦੇ ਕੇ ਮੋੜੇ