ਸ਼ਾਮਚੁਰਾਸੀ ਪੁਲਿਸ ਨੇ ਮੱਝ ਚੋਰ ਕੀਤੇ ਕਾਬੂ, ਦੋ ਫਰਾਰ

ਫੋਟੋ : - ਏ ਐਸ ਆਈ ਮੋਹਣ ਲਾਲ ਅਤੇ ਉਸ ਦੀ ਪੁਲਿਸ ਪਾਰਟੀ ਮੱਝ ਚੋਰਾਂ ਨੂੰ ਗ੍ਰਿਫਤਾਰ ਕਰਨ ਮੌਕੇ ਅਤੇ ਨਾਲ ਮੱਝ ਮਾਲਕਾਂ ਨੂੰ ਚੋਰੀ ਕੀਤੀ ਮੱਝ ਵਾਪਿਸ ਕਰਦੇ ਹੋਏ।

ਸ਼ਾਮਚੁਰਾਸੀ, (ਚੁੰਬਰ) – ਸ਼ਾਮਚੁਰਾਸੀ ਪੁਲਿਸ ਵਲੋਂ ਰੰਧਾਵਾ ਬਰੋਟਾ ਤੋਂ ਚੋਰੀ ਕੀਤੀ ਹੋਈ ਇਕ ਮੱਝ ਦੇ ਦੋਸ਼ੀ ਚੋਰਾਂ ਨੂੰ ਕਾਬੂ ਕਰਨ ਦਾ ਸਮਾਚਾਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੌਂਕੀ ਇੰਚਾਰਜ ਏ ਐਸ ਆਈ ਮੋਹਣ ਲਾਲ ਨੇ ਦੱਸਿਆ ਕਿ ਰਾਮ ਪਿਆਰੀ ਪਤਨੀ ਸਵ. ਤੇਜਾ ਸਿੰਘ ਵਾਸੀ ਰੰਧਾਵਾ ਬਰੋਟਾ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਕਿ ਉਸ ਦੀ 10-15 ਦਿਨ ਪਹਿਲਾਂ ਸੂਈ ਮੱਝ ਪਿਛਲੇ ਮਹੀਨੇ ਕੋਈ ਹਵੇਲੀ ਵਿਚੋਂ ਖੋਲ੍ਹ ਕੇ ਲੈ ਗਿਆ। ਇਸ ਸਬੰਧੀ ਉਸ ਨੇ ਪਿੰਡ ਦੇ ਹੀ ਕੁਝ ਬੰਦਿਆਂ ਤੇ ਸ਼ੱਕ ਜ਼ਾਹਿਰ ਕਰਦਿਆਂ ਪੁਲਿਸ ਨੂੰ ਇਤਲਾਹ ਦਿੱਤੀ। ਜਿਸ ਦੀ ਕਾਰਵਾਈ ਕਰਦਿਆਂ ਚੌਂਕੀ ਇੰਚਾਰਜ ਏ ਐਸ ਆਈ ਮੋਹਣ ਲਾਲ ਅਤੇ ਉਸ ਦੀ ਪਾਰਟੀ ਨੇ ਸਦੀਫ ਉਰਫ਼ ਕਾਕੂ ਪੁੱਤਰ ਮੁਹੰਮਦ ਸ਼ਰੀਫ ਬਾਬਾ ਗੁੱਜਰ ਸਾਂਧਰਾ ਅਤੇ ਵਰਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਪਿੰਡ ਚੱਕ ਰਾਜੂ ਸਿੰਘ ਟੈਂਪੂ ਚਾਲਕ ਨੂੰ ਗ੍ਰਿਫਤਾਰ ਕਰ ਲਿਆ, ਉਕਤ ਦੋਸ਼ੀਆਂ ਦੀ ਨਿਸ਼ਾਨ ਦੇਹੀ ਤੇ ਪਿੰਡ ਬਲਹੇੜੀ ਪਠਾਨਕੋਟ ਤੋਂ ਇਸ ਚੋਰੀ ਹੋਈ ਮੱਝ ਨੂੰ ਲਿਆ ਕਿ ਵਾਪਿਸ ਮਾਲਿਕਾਂ ਦੇ ਹਵਾਲੇ ਕੀਤਾ। ਇਸ ਚੋਰੀ ਦੇ ਮਾਮਲੇ ਵਿਚ ਸੌਂਕੀ ਗੁੱਜਰ ਅਤੇ ਇੰਦਾ ਨਾਮੀ ਦੋ ਵਿਅਕਤੀ ਪੁਲਿਸ ਫਰਾਰ ਹੋਏ ਦੱਸੇ ਹਨ।

Previous articleਸੁੱਚਾ ਰੰਗੀਲਾ – ਮਨਦੀਪ ਮੈਂਡੀ ‘ਬਦਮਾਸ਼ੀ’ ਸੌਂਗ ਨਾਲ ਚਰਚਾ ’ਚ
Next articleਨਸਲਵਾਦੀ ਮਹਿਲ-ਮੁਨਾਰੇ ਢਾਹੇ ਜਾਣਗੇ