ਸ਼ਾਮਚੁਰਾਸੀ ਚੋਣ ਦੰਗਲ ਵਿਚ ਖੜ੍ਹੇ 5 ਅਜ਼ਾਦ ਉਮੀਦਵਾਰਾਂ ਨੇ ਕੀਤਾ ਜਿੱਤ ਦਾ ਦਾਅਵਾ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਨਗਰ ਕੌਂਸਲ ਸ਼ਾਮਚੁਰਾਸੀ ਦੀ 14 ਫਰਵਰੀ ਨੂੰ ਹੋ ਰਹੀ ਚੋਣ ਦੰਗਲ ਵਿਚ ਚੋਣ ਨਿਸ਼ਾਨ ਸਿਲਾਈ ਮਸ਼ੀਨ ਤੇ ਖੜ੍ਹੇ 5 ਅਜ਼ਾਦ ਉਮੀਦਵਾਰਾਂ ਨੇ ਵੀ ਆਪਣੀ ਚੋਣ ਮੁਹਿੰਮ ਭਖਾ ਲਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਾਰਡ ਨੰਬਰ 9 ਦੇ ਉਮੀਦਵਾਰ ਸਰਬਜੀਤ ਫੱਤੂ, ਵਾਰਡ ਨੰਬਰ 8 ਦੇ ਉਮੀਦਵਾਰ ਹਰਜੀਤ ਭੀਮਾ, ਵਾਰਡ ਨੰਬਰ 7 ਦੇ ਉਮੀਦਵਾਰ ਵਰਿੰਦਰ ਕੌਰ, ਵਾਰਡ ਨੰਬਰ 5 ਦੇ ਉਮੀਦਵਾਰ ਸੰਦੀਪ ਰਾਣੀ, ਵਾਰਡ 3 ਦੀ ਉਮੀਦਵਾਰ ਮਨਜੀਤ ਕੌਰ ਨੇ ਦੱਸਿਆ ਕਿ ਸਾਰੇ ਹੀ ਉਮੀਦਵਾਰ ਆਪਣੇ ਆਪਣੇ ਵਾਰਡ ਵਿਚ ਆਪਣੇ ਵੋਟਰਾਂ ਦਾ ਭਾਰੀ ਸਮਰਥਨ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਉਨ੍ਹਾਂ ਦੇ ਹੱਕ ਵਿਚ ਚੋਣ ਫਤਵਾ ਦੇ ਚੁੱਕੇ ਹਨ। ਸਾਰੇ ਹੀ ਉਮੀਦਵਾਰਾਂ ਨੇ ਆਪਣੀ ਜਿੱਤ ਦਾ ਦਾਅਵਾ ਕਰਦਿਆਂ ਕਿਹਾ ਕਿ ਉਹ ਆਪਣੇ ਵਿਰੋਧੀਆਂ ਨੂੰ ਪਛਾੜ ਕੇ ਇਸ ਚੋਣ ਮੁਹਿੰਮ ਵਿਚ ਕਾਫ਼ੀ ਅੱਗੇ ਨਿਕਲ ਗਏ ਹਨ।

Previous articleਵੋਟਿੰਗ ਮਸ਼ੀਨਾਂ ਦੀ ਤਿਆਰੀ ਸਬੰਧੀ ਉਮੀਦਵਾਰਾਂ ਨੂੰ ਦਿੱਤੀ ਜਾਣਕਾਰੀ
Next articleਸ਼ਾਨ ਨਾਲ ਜਿੱਤੇਗਾ ਸ਼ਾਮਚੁਰਾਸੀ ਵਿਚ ਅਕਾਲੀ ਦਲ