ਵੋਟਿੰਗ ਮਸ਼ੀਨਾਂ ਦੀ ਤਿਆਰੀ ਸਬੰਧੀ ਉਮੀਦਵਾਰਾਂ ਨੂੰ ਦਿੱਤੀ ਜਾਣਕਾਰੀ

ਖਾਲਸਾ ਸਕੂਲ ਸ਼ਾਮਚੁਰਾਸੀ ’ਚ ਅੱਜ ਹੋਵੇਗੀ ਚੋਣ ਰਿਹਸਲ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਗੁਰੂ ਨਾਨਕ ਖਾਲਸਾ ਕਾਲਜ ਫਾਰ ਵੂਮੈਨ ਵਿਚ ਆਰ ਓ ਮਨਜੀਤ ਸਿੰਘ ਅਤੇ ਏ ਆਰ ਓ ਤਜਿੰਦਰ ਸਿੰਘ ਦੀ ਅਗਵਾਈ ਹੇੇਠ ਵੱਖ-ਵੱਖ ਚੋਣ ਲੜ ਰਹੇ 39 ਉਮੀਦਵਾਰਾਂ ਨੂੰ ਵੋਟਿੰਗ ਮਸ਼ੀਨਾਂ ਦੀ ਤਿਆਰੀ ਸਬੰਧੀ ਅੱਜ ਉਕਤ ਚੋਣ ਅਮਲੇ ਵਲੋਂ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਮੁੱਚੇ ਸਟਾਫ ਵਿਚ ਉਂਕਾਰ ਸਿੰਘ ਸੂਸ ਨੋਡਲ ਅਫ਼ਸਰ, ਸੁਖਵਿੰਦਰ ਸਿੰਘ ਸੂਸ, ਜਸਪ੍ਰੀਤ ਸਿੰਘ, ਹੀਰਾ ਲਾਲ, ਦੇਸ ਰਾਜ ਵਿਰਦੀ, ਗੁਰਜੀਤ ਸਿੰਘ ਨਿੱਝਰ, ਸਤਪਾਲ ਸਿੰਘ, ਰਜਿੰਦਰ ਕਮਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਤੋਂ ਇਲਾਵਾ ਸ਼ਾਮਚੁਰਾਸੀ ਨਗਰ ਕੌਂਸਲ ਦੀ ਚੋਣ ਲੜ ਰਹੇ 39 ਉਮੀਦਵਾਰਾਂ ਨੂੰ ਇਸ ਮੌਕੇ ਸਮੁੱਚੇ ਅਮਲੇ ਨੇ ਵੋਟਿੰਗ ਮਸ਼ੀਨਾਂ ਵਿਚ ਵੋਟ ਪੋਲ ਹੋਣ ਸਬੰਧੀ ਜਾਣਕਾਰੀ ਦਿੱਤੀ।

ਇਸ ਮੌਕੇ ਆਰ ਓ ਮਨਜੀਤ ਸਿੰਘ ਅਤੇ ਏ ਆਰ ਓ ਤਜਿੰਦਰ ਸਿੰਘ ਨੇ ਦੱਸਿਆ ਕਿ ਅੱਜ 10 ਫਰਵਰੀ ਨੂੰ ਪੋÇਲੰਗ ਟੀਮਾਂ ਵਲੋਂ ਖਾਲਸਾ ਸਕੂਲ ਸ਼ਾਮਚੁਰਾਸੀ ਵਿਖੇ ਸਵੇਰੇ 10 ਵਜੇ ਚੋਣ ਰਿਹਸਲ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸ਼ਾਮਚੁਰਾਸੀ ਦੇ 9 ਵਾਰਡਾਂ ਦੇ 3-3 ਬੂਥ ਬਣਾਏ ਗਏ ਹਨ। ਜਿੰਨ੍ਹਾਂ ਵਿਚ 3 ਖਾਲਸਾ ਸਕੂਲ, 3 ਪ੍ਰਾਇਮਰੀ ਸਕੂਲ ਅਤੇ 3 ਗੁਰੂ ਨਾਨਕ ਕਾਲਜ ਵਿਚ ਪੋÇਲੰਗ ਬੂਥ ਸਥਾਪਿਤ ਕੀਤੇ ਗਏ ਹਨ। ਜਿੱਥੇ ਸ਼ਾਮਚੁਰਾਸੀ ਦੇ ਸਾਰੇ ਵੋਟਰ 14 ਫਰਵਰੀ ਨੂੰ ਆਪਣੀ ਕੀਮਤੀ ਵੋਟ ਆਪਣੇ ਚਹੇਤੇ ਉਮੀਦਵਾਰਾਂ ਨੂੰ ਪਾਉਣਗੇ।

Previous articleUS to stand by India in face of China’s aggressive action: Spokesperson
Next articleਸ਼ਾਮਚੁਰਾਸੀ ਚੋਣ ਦੰਗਲ ਵਿਚ ਖੜ੍ਹੇ 5 ਅਜ਼ਾਦ ਉਮੀਦਵਾਰਾਂ ਨੇ ਕੀਤਾ ਜਿੱਤ ਦਾ ਦਾਅਵਾ