ਸ਼ਾਮਚੁਰਾਸੀ (ਚੁੰਬਰ) (ਸਮਾਜਵੀਕਲੀ) :– ਪਿੰਡ ਮਸਾਣੀਆਂ ਦੇ 12ਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਦੇ 51 ਵਿਦਿਆਰਥੀਆਂ ਵਿਚੋਂ ਪੁਨਮ ਕੁਮਾਰੀ ਨੇ 94% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਸਿਮਰਨਜੀਤ ਕੌਰ ਨੇ 92% ਅੰਕ ਪ੍ਰਾਪਤ ਕਰਕੇ ਦੂਸਰਾ ਅਤੇ ਸ਼ਰਨਪ੍ਰੀਤ ਕੌਰ ਨੇ 86% ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸਕੁਲ ਦੇ ਪ੍ਰਿੰਸੀਵਲ ਸ਼੍ਰੀ ਸਰਬਜੀਤ ਸਿੰਘ ਅਤੇ ਸਮੁੱਚੇ ਸਟਾਫ ਦੀ ਮਿਹਨਤ ਸਕਦਾ ਸਕੂਲ ਦੇ ਵਿਦਿਆਰਥੀਆਂ ਵਿਚੋਂ ਦੋ ਵਿਦਿਆਰਥੀਆਂ ਨੇ 90% ਤੋਂ ਉਪਰ ਹਾਸਲ ਕੀਤੇ ਅਤੇ 11 ਵਿਦਿਆਰਥੀਆਂ ਨੇ 80% ਤੋਂ ਉਪਰ ਨੰਬਰ ਪ੍ਰਾਪਤ ਕੀਤਾ। ਬਾਕੀ ਸਾਰੇ ਵਿਦਿਆਰਥੀ ਪਹਿਲੀ ਡਵੀਜਨ ਲੈ ਕੇ ਪਾਸ ਹੋਏ। ਪਹਿਲੇ ਤਿੰਨ ਸਥਾਨਾਂ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਸਾਹਿਬ ਅਤੇ ਸਟਾਫ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਮੁਖੀ ਸਰਬਜੀਤ ਸਿੰਘ, ਲੈਕ. ਸ਼੍ਰੀ ਕੁਲਵੀਰ ਸਿੰਘ, ਲੈਕ. ਸ਼੍ਰੀ ਅਸ਼ਵਨੀ ਕੁਮਾਰ, ਲੈਕ. ਸ਼੍ਰੀਮਤੀ ਸੋਨੀਆਂ, ਸ਼੍ਰੀ ਸਤਨਾਮ ਸਿੰਘ, ਸ਼੍ਰੀ ਮਨੋਜ ਕੁਮਾਰ ਬਿਰਦੀ, ਸ਼੍ਰੀਮਤੀ ਪਾਰੁਲ ਕਪੂਰ ਹਾਜ਼ਰ ਸਨ।