ਟੁੱਟੀ ਜੁੱਤੀ

ਸੱਤੀ ਉਟਾਲਾਂ ਵਾਲਾ

(ਸਮਾਜ ਵੀਕਲੀ)

ਵਿਆਹ ਸ਼ਬਦ ਆਪਣੇ ਨਾਲ ਨਵੀਆਂ ਖੁਸ਼ੀਆਂ ਤੇ ਉਮੰਗਾਂ ਲੈ ਕੇ ਆਉਂਦਾ ਹੈ । ਵਿਆਹ ਵਿੱਚ ਜਾਣ ਦੀ ਸਭ ਨੂੰ ਬੇ – ਸਭਰੀ ਨਾਲ ਉਡੀਕ ਰਹਿਦੀ ਹੈ । ਕਿ ਫਲਾਨੇ ਦਿਨ ਵਿਆਹ ਤੇ ਜਾਣਾ ਹੈ। ਥੋੜੇ ਦਿਨ ਪਹਿਲਾਂ ਮੈਨੂੰ ਵੀ ਸ਼ਰੀਕੇ ਭਾਈਚਾਰੇ ਵਿੱਚੋਂ ਵਿਆਹ ਦਾ ਕਾਰਡ ਮਿਲਿਆ । ਨਵੇਂ ਪੈਂਟ ਕਮੀਜ਼ , ਕੋਟ ਖਰੀਦਿਆ । ਤੇ ਵਿਆਹ ਵਾਲੇ ਦਿਨ ਲਿਸ਼ਕ ਪੁਸ਼ਕ ਕੇ ਪੈਲੇਸ ਜਾ ਪਹੁੰਚਿਆ । ਮੈਂ ਵਾਰ ਵਾਰ ਆਪਣੇ ਕੱਪੜਿਆਂ ਨੂੰ ਵੇਖਦਾ ਰਿਹਾ । ਕੋਟ ਸ਼ਾਇਦ ਮੈਂ ਜ਼ਿੰਦਗੀ ਵਿਚ ਪਹਿਲੀ ਵਾਰ ਪਾਇਆ ਸੀ । ਬਰਾਤ ਆਈ ਤੇ ਚਾਹ ਪਾਣੀ ਪੀ ਕੇ ਪੈਲੇਸ ਅੰਦਰ ਡੀ ਦੇ ਦਾ ਆਨੰਦ ਮਾਣ ਰਿਹਾ ਸੀ । ਕਿ ਅਚਾਨਕ ਮੇਰੀ ਨਿਗਾਹ ਪੈਰਾਂ ਵੱਲ ਗਈ । ਤੇ ਸਭ ਕੁਝ ਦੇਖ ਕੇ ਸੁੰਨ ਜਿਹਾ ਹੀ ਹੋ ਗਿਆ । ਤੇ ਸੋਚਣ ਲੱਗ ਪਿਆ ਕਿ ਹੁਣ ਕਿਵੇਂ ਹੋਵੇਗੀ ।

ਮੈਂ ਘੁੰਮਣ ਫਿਰਨ ਦੀ ਬਜਾਏ ਇੱਕ ਜਗ੍ਹਾ ਹੀ ਬੈਠਾ ਰਿਹਾ । ਤੇ ਆਪਣੇ ਆਪ ਨੂੰ ਕੋਸਦਾ ਰਿਹਾ । ਵਿਆਹ ਦੀਆਂ ਰਸਮਾਂ ਤੋਂ ਬਾਅਦ ਸ਼ਾਮ ਨੂੰ ਘਰ ਪਹੁੰਚ ਗਿਆ । ਤੇ ਜਿਵੇਂ ਹੀ ਆ ਕੇ ਕੱਪੜੇ ਬਦਲੇ ਮੈਂ ਹੱਕਾ ਬੱਕਾ ਰਹਿ ਗਿਆ ਕਿ ਮੈਂ ਸਮਝਦਾ ਸੀ ਕਿ ਜੁੱਤੀ ਟੁੱਟੀ ਹੈ । ਪਰ ਜੁੱਤੀ ਥੱਲੇ ਤਾਂ ਸੋਲ ਹੀ ਨਹੀਂ ਸੀ । ਤੇ ਜਦੋਂ ਆਪਣੇ ਬੱਚਿਆਂ ਨੂੰ ਦੱਸਿਆ ਉਹ ਖਿੜ ਖਿੜਾ ਕੇ ਹੱਸਣ ਲੱਗ ਪਏ ।

ਸੱਤੀ ਉਟਾਲਾਂ ਵਾਲਾ

ਸ਼ਹੀਦ ਭਗਤ ਸਿੰਘ ਨਗਰ 90564-36733

 

Previous articleਆਪਣਾ ਸੋਚਣ ਢੰਗ ਵਿਗਿਆਨਕ ਬਣਾਓ-ਤਰਕਸ਼ੀ ਮੰਨਣ ਤੋਂ ਪਹਿਲਾਂ ਸੋਚੋ,ਪਰਖੋ-ਮਾਸਟਰ ਪਰਮਵੇਦ
Next articleਨਾਨਕ ਦੇ ਬੱਚੇ ਹੋ ਕੇ….