ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸਮਾਗਮ ਦਾ ਆਯੋਜਨ

ਕੈਪਸ਼ਨ- ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਇਕ ਸਮਾਗਮ ਦਾ ਦ੍ਰਿਸ਼

   ਕਪੂਰਥਲਾ (ਸਮਾਜ ਵੀਕਲੀ) (ਕੌੜਾ)– ਸੈਂਗਰੋਕ ਤਾਈਕਵਾਂਡੋ ਇੰਸਟੀਚਿਊਟ ਇੰਡੀਆ  ਦੁਆਰਾ ਨਹਿਰੂ ਯੁਵਾ ਕੇਂਦਰ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ  ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਇਕ ਸਮਾਗਮ ਦਾ ਆਯੋਜਨ  ਵਰਕਰ ਕਲੱਬ ਰੇਲ ਕੋਚ ਫੈਕਟਰੀ ਵਿੱਚ ਕੀਤਾ ਗਿਆ।  ਜਿਸ ਦੌਰਾਨ ਮੁੱਖ ਮਹਿਮਾਨ ਦੇ ਤੌਰ ਤੇ ਹੈੱਲਪ ਲਾਈਨ ਐਂਟੀ ਕੁਰੱਪਸ਼ਨ ਦੇ ਪ੍ਰਧਾਨ ਬਲਵਿੰਦਰ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਸ਼ਹੀਦਾਂ ਨੂੰ   ਯਾਦ ਕਰਦਿਆਂ ਹੋਇਆਂ ਉਨ੍ਹਾਂ ਦੁਆਰਾ ਦਿਖਾਏ ਸੁਪਨੇ ਨੂੰ ਪੂਰਾ ਕਰਨ ਲਈ ਨੌਜਵਾਨਾਂ ਨੂੰ   ਉਨ੍ਹਾਂ ਦੇ ਵਿਚਾਰਾਂ ਤੋਂ ਸੇਧ ਲੈਣ ਲਈ ਪ੍ਰੇਰਿਤ ਕੀਤਾ ਗਿਆ ।

ਇਸ ਤੋਂ ਇਲਾਵਾ ਇਸ ਦੌਰਾਨ ਸ਼੍ਰੀਮਤੀ ਸ਼ੀਤਲ ਨੇ ਆਏ ਹੋਏ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੇ ਨਾਲ ਨਾਲ ਨੌਜਵਾਨ ਨੂੰ ਆਪਣੇ ਭਵਿੱਖ ਵਿੱਚ ਕਿਸੇ ਵੀ ਪ੍ਰਕਾਰ  ਨਸ਼ੇ ਨਾ ਕਰਨ ਲਈ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ   ਸਿੱਖਣ ਲਈ   ਪ੍ਰੇਰਨਾ ਦਿੱਤੀ  । ਸਮਾਗਮ ਦੇ ਅੰਤ ਵਿਚ ਪਾਵਰ ਜੌਨ ਕਲੱਬ ਦੇ ਪ੍ਰਧਾਨ ਰਾਜੇਸ਼ ਕੁਮਾਰ ਨੇ ਅਤੇ ਰਾਜ ਕੁਮਾਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ   ਬੱਚਿਆਂ ਨੂੰ ਸਰਟੀਫਿਕੇਟ ਦੁਆਰਾ ਸਨਮਾਨਿਤ ਕੀਤਾ ਗਿਆ । ਇਸ ਸਮਾਰੋਹ ਨੂੰ ਸਫਲ ਬਣਾਉਣ ਲਈ  ਨਰੇਸ਼ ਭਾਰਤੀ ,ਕਿਰਨ ,ਬਲਜੀਤ, ਅਨਮੋਲ ਕੁਮਾਰ ,ਰਾਜ ਲਕਸ਼ਮੀ ਆਦਿ ਨੇ ਵਿਸ਼ੇਸ਼ ਸਹਿਯੋਗ ਦਿੱਤਾ ।

Previous articleTexas to open Covid-19 vaccination to all adults
Next articleਨਿਊਜ਼ੀਲੈਂਡ ਦੇ ਪੰਜਾਬੀ ਮੀਡੀਆ ਵਲੋਂ ਡਾਕਟਰ ਨਿਰਮਲ ਜੌੜਾ ਦੀ ਕਿਤਾਬ ‘ ਮੈਂ ਬਿਲਾਸਪੁਰੋਂ ਬੋਲਦਾਂ ‘ ਲੋਕ ਅਰਪਣ |