ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਲੋਕਾਂ ਨੂੰ ਸਾਫ ਸੁਥਰਾਂ ਤੇ ਮਿਆਰੀ ਖਾਦ ਪਦਾਰਥ ਮੁਹੱਈਆ ਕਰਵਾਉਣਾ ਯਕੀਨੀ ਬਣਾਉਣ ਲਈ ਅਤੇ ਫੂਡ ਸੇਫਟੀ ਐਡ ਸਟੈਂਰਟਡ ਐਕਟ ਦੀ ਪਾਲਣਾ ਮੱਦੇ ਨਜ਼ਰ ਜ਼ਿਲ•ਾ ਸਿਹਤ ਅਫ਼ਸਰ ਡਾ. ਸੁਰਿੰਦਰ ਸਿੰਘ ਅਤੇ ਫੂਡ ਸੇਫਟੀ ਅਫ਼ਸਰ ਪੁਨੀਤ ਸ਼ਰਮਾ ਵਲੋਂ ਇਕ ਸ਼ਿਕਾਇਤ ਦੇ ਅਧਾਰ ਤੇ ਹੁਸ਼ਿਆਰਪੁਰ ਸ਼ਹਿਰ ਦੀ ਮਸ਼ਹੂਰ ਦੁਕਾਨ ਬੱਬੂ ਮੀਟ ਚਾਵਲ ਤੇ ਛਾਪੇਮਾਰੀ ਕਰਕੇ 3 ਸੈਂਪਲ ਲਏ ਗਏ। ਇਸ ਮੌਕੇ ਹੋਰ ਜਾਣਕਾਰੀ ਦਿੰਦੇ ਹੋਏ ਜ਼ਿਲ•ਾ ਸਿਹਤ ਅਫ਼ਸਰ ਨੇ ਦੱਸਿਆ ਕਿ ਟੋਲ ਫ੍ਰੀ 104 ਦੀ ਸ਼ਿਕਾਇਤ ਤੇ ਕਾਰਵਾਈ ਕੀਤੀ ਗਈ ਹੈ .
ਉਹਨਾਂ ਦੱਸਿਆ ਕਿ ਦੁਕਾਨ ਵਿੱਚ ਸਾਫ ਸਫ਼ਾਈ ਨਹੀਂ ਹੈ ਤੇ ਖਾਣਾ ਵੀ ਐਨਾ ਵਧੀਆ ਨਹੀਂ ਸੀ, ਇਸ ਤਂੋ ਇਲਾਵਾ ਕ੍ਰਿਸ਼ਨਾ ਟਰੇਡਰ ਦੀ ਫੈਕਟਰੀ ਵਿੱਚੋ ਵੀ ਤੇਲ ਦਾ ਇਕ ਸੈਂਪਲ ਭਰ ਕੇ ਚੰਡੀਗੜ ਲੈਬ ਨੂੰ ਭੇਜ ਦਿੱਤਾ ਗਏ ਹਨ । ਰੇਹੜੀ , ਢਾਬੇ, ਰੈਸਟੋਰੈਟ , ਹਲਵਾਈ , ਬੇਕਰੀ ਵਾਲਿਆਂ ਵਾਸਤੇ ਰਜਿਸਟ੍ਰੇਸ਼ਨ ਬਹੁਤ ਜਰੂਰੀ ਹੈ। ਬਿਨਾਂ ਰਜਿਸਟ੍ਰੇਸ਼ਨ ਤੇ ਹੋਵੇਗੀ ਸਖ਼ਤ ਕਾਰਵਾਈ ਕੀਤੀ ਜਾਵੇਗੀ । ਜ਼ਿਲ•ਾ ਸਿਹਤ ਅਫ਼ਸਰ ਨੇ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਕੋਈ ਵੀ ਫੂਡ ਸੇਫਟੀ ਐਕਟ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ,
ਜੇਕਰ ਕੋਈ ਘਟਨਾ ਘਟਦੀ ਹੈ ਤਾਂ ਉਸੇ ਕਾਰੋਬਾਰੀ ਤੇ ਫੂਡ ਸੇਫਟੀ ਐਕਟ ਦੇ ਤਹਿਤ ਕਾਰਵਾਈ ਹੋਵੇਗੀ। ਇਸ ਮੌਕੇ ਉਹਨਾਂ ਮਿਲਵਟ ਖੋਰਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਮਿਲਵਟ ਖੋਰੀ ਤੇ ਬਾਜ ਆ ਜਾਣ ਤੇ ਲੋਕਾਂ ਦੀ ਸਿਹਤ ਨਾ ਖਿਲਵਾੜ ਨਾ ਕਰਨ। । ਇਸ ਮੌਕੇ ਕੋਰੋਨਾ ਮਹਾਂਮਾਰੀ ਦੋਰਾਨ ਗ੍ਰਾਹਕਾਂ ਲਈ ਸੈਨੇਟਾਈਜਰ ਅਤੇ ਸਮਾਜਿਕ ਦੂਰੀ ਰੱਖਣ ਲਈ ਪ੍ਰਬੰਧ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ਟੀਮ ਵਿੱਚ ਰਾਮ ਲੁਭਾਇਆ , ਨਸੀਬ ਚੰਦ , ਗੁਰਵਿੰਦਰ ਸਿੰਘ ਮੀਡੀਆ ਵਿੰਗ ਤੋਂ ਹਾਜ਼ਰ ਸਨ।