ਬਾਬਾ ਸ਼ਾਮੀ ਸ਼ਾਹ ਜੀ ਦਾ ਓਰਸ ਮੇਲਾ ਧਾਰਮਿਕ ਰਸਮਾਂ ਨਾਲ ਸ਼ੁਰੂ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਪੀਰ ਬਾਬਾ ਸ਼ਾਮੀ ਸ਼ਾਹ ਜੀ ਦਾ ਸਲਾਨਾ ਓਰਸ ਮੇਲਾ ਸ਼ਾਮਚੁਰਾਸੀ ਵਿਖੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਧਾਰਮਿਕ ਰਸਮਾਂ ਨਾਲ ਸ਼ੁਰੂ ਹੋ ਗਿਆ। ਇਸ ਮੌਕੇ ਦਰਬਾਰ ਦੇ ਪ੍ਰਧਾਨ ਬਾਬਾ ਪ੍ਰਿਥੀ ਸਿੰਘ ਬਾਲੀ, ਸਕੱਤਰ ਤਰਲੋਚਨ ਲੋਚੀ, ਖਜਾਨਚੀ ਲਾਲ ਚੰਦ ਵਿਰਦੀ, ਮੰਗਤ ਰਾਏ ਗੁਪਤਾ, ਸਤਨਾਮ ਸਿੰਘ, ਨੰਬਰਦਾਰ ਜਰਨੈਲ ਸਿੰਘ, ਬਲਵਿੰਦਰ ਸੋਹਲ ਅਤੇ ਹੋਰ ਪ੍ਰਬੰਧਕਾਂ ਦੀ ਹਾਜ਼ਰੀ ਵਿਚ ਸਰੱਬਤ ਦੇ ਭਲੇ ਦੀ ਪੀਰ ਬਾਬਾ ਸ਼ਾਮੀ ਸ਼ਾਹ ਜੀ ਦੀ ਦਰਗਾਹ ਤੇ ਦੁਆ ਮੰਗੀ ਗਈ। ਇਸ ਉਪਰੰਤ ਸ਼ਗਨ ਦੀ ਰਸਮ ਅਦਾ ਕੀਤੀ ਗਈ।

ਜਿਸ ਮੌਕੇ ਬਿਲਕੁਲ ਸੀਮਤ ਹਾਜ਼ਰੀ ਵਿਚ ਪ੍ਰੇਮ ਕਵਾਲ ਪਨਾਮ ਵਾਲਿਆਂ ਨੇ ਕਵਾਲੀ ਮਹਿਫ਼ਲ ਸਜਾਈ। ਇਸ ਉਪਰੰਤ ਝੰਡੇ ਦੀ ਰਸਮ ਅਦਾ ਕੀਤੀ ਗਈ। ਜਿਸ ਵਿਚ ਬਾਬਾ ਸੁਖਦੇਵ ਸ਼ਾਹ ਅਤੇ ਹੋਰ ਮਹਾਪੁਰਸ਼ਾਂ ਨੇ ਆਪਣੀ ਹਾਜ਼ਰੀ ਦਿੱਤੀ। ਚਿਰਾਗਾਂ ਦੀ ਰਸਮ ਨੂੰ ਵੀ ਸ਼ਰਧਾ ਨਾਲ ਅਦਾ ਕੀਤਾ ਗਿਆ। ਬਾਬਾ ਪ੍ਰਿਥੀ ਸਿੰਘ ਬਾਲੀ ਨੇ ਕਿਹਾ ਕਿ ਹਰ ਸਾਲ ਇਹ ਓਰਸ ਮੇਲਾ ਸ਼ਰਧਾ ਤੇ ਧੂਮਧਾਮ ਨਾਲ ਚਾਰ ਦਿਨਾਂ ਵਿਚ ਮਨਾਇਆ ਜਾਂਦਾ ਹੈ। ਜਿਸ ਵਿਚ ਪਹਿਲਾਂ ਸੈਂਕੜੇ ਸੰਗਤਾਂ ਹਾਜ਼ਰੀਆਂ ਭਰਦੀਆਂ ਸਨ, ਪਰ ਇਸ ਵਾਰ ਕਰੋਨਾ ਮਹਾਂਮਾਰੀ ਕਾਰਨ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਇਕੱਠ ਨਾ ਕਰਨ ਕਰਕੇ ਇਹ ਮੇਲਾ ਸਿਰਫ਼ ਧਾਰਮਿਕ ਰਸਮਾਂ ਨਾਲ ਹੀ ਸੰਪੰਨ ਹੋਵੇਗਾ। ਕਿਉਂਕਿ ਦੇਸ਼ ਬੇਹੱਦ ਬੁਰੇ ਦੌਰ ਵਿਚੋਂ ਗੁਜਰ ਰਿਹਾ ਹੈ।

Previous articleਸ਼ਹਿਰ ਦੀ ਮਸ਼ਹੂਰ ਦੁਕਾਨ ਬੂਬੂ ਮੀਟ ਚਾਵਲ ਤੇ ਛਾਪੇਮਾਰੀ , 3 ਸੈਂਪਲ ਵੀ ਲਏ
Next articleਨੇਤਰਦਾਨ ਸੰਸਥਾ ਵਲੌਂ ਨੇਤਰਦਾਨੀਆਂ ਨੂੰ ਸ਼ਰਧਾਂਜਲੀ