ਸ਼ਰਾਬ ਦੇ ਠੇਕੇ ਖੋਲ੍ਹਣ ਖ਼ਿਲਾਫ਼ ਔਰਤਾਂ ਵੱਲੋਂ ਪ੍ਰਦਰਸ਼ਨ

ਨਾਭਾ (ਸਮਾਜਵੀਕਲੀ) – ਇਥੋਂ ਦੇ ਕਈ ਪਿੰਡਾਂ ਵਿਚ ਸਰਕਾਰ ਵੱਲੋਂ ਸ਼ਰਾਬ ਦੇ ਠੇਕੇ ਖੋਲ੍ਹਣ ਦੇ ਫੈਸਲੇ ਦਾ ਸਖਤ ਵਿਰੋਧ ਕਰਦਿਆਂ ਔਰਤਾਂ ਨੇ ਸਿਰਾਂ ‘ਤੇ ਚਿੱਟੀਆਂ ਪੱਟੀਆਂ ਬੰਨ੍ਹ ਕੇ ਪ੍ਰਦਰਸ਼ਨ ਕੀਤਾ। ਮਨਰੇਗਾ ਫ਼ਰੰਟ ਅਤੇ ਇਸਤਰੀ ਜਾਗ੍ਰਿਤੀ ਮੰਚ ਨਾਲ ਸਬੰਧਤ ਮਹਿਲਾਵਾਂ ਨੇ ਇਹ ਪ੍ਰਦਰਸ਼ਨ ਕਰਦਿਆਂ ਰੁਜ਼ਗਾਰ ਦੀ ਮੰਗ ਕੀਤੀ ਅਤੇ ਕਿਹਾ ਕਿ ਸ਼ਰਾਬ ਨਾਲ ਜਿਥੇ ਘਰੇਲੂ ਹਿੰਸਾ ਵਧੇਗੀ ਉਥੇ ਬੱਚਿਆਂ ਉੱਪਰ ਵੀ ਇਸਦਾ ਗ਼ਲਤ ਅਸਰ ਹੋਵੇਗਾ। ਕੈਦੂਪੁਰ, ਥੂਹੀ, ਰੋਹਟੀ ਖਾਸ, ਲੁਬਾਣਾ, ਕੰਸੁਹਾ ਪਿੰਡਾਂ ਵਿਚ ਮਹਿਲਾਵਾਂ ਨੇ ਸਮਾਜਿਕ ਸ਼ਰੀਰਕ ਦੂਰੀ ਰੱਖਦਿਆਂ ਨਾਅਰੇਬਾਜ਼ੀ ਵੀ ਕੀਤੀ।

Previous articleਰਾਹੁਲ ਬਣਿਆ ਪਾਕਿ ਹਵਾਈ ਫੌਜ ’ਚ ਪਹਿਲਾ ਹਿੰਦੂ
Next articleਸਨਮਾਨ ਤੋਂ ਵਾਂਝੀਆਂ ਨਰਸਾਂ ਵੱਲੋਂ ਪ੍ਰਦਰਸ਼ਨ