ਵੱਖ ਵੱਖ ਥਾਈਂ ਅੱਗ ਲੱਗਣ ਕਾਰਨ ਦੋ ਸੌ ਏਕੜ ਕਣਕ ਦੀ ਫਸਲ ਹੋਈ ਸੁਆਹ

ਪਿੰਡ ਲੇਲੇਵਾਲਾ ਦੇ ਖੇਤਾਂ ਵਿੱਚ ਅੱਜ ਅੱਗ ਲੱਗਣ ਨਾਲ 25 ਏਕੜ ਕਣਕ ਦਾ ਨਾੜ ਸੜ ਕੇ ਸਵਾਹ ਹੋ ਗਿਆ ਅਤੇ ਅੱਗ ਨੂੰ ਕੰਟਰੋਲ ਕਰਨ ਸਮੇਂ ਡੇਢ ਏਕੜ ਕਣਕ ਖੜ੍ਹੀ ਫਸਲ ਵੀ ਨੁਕਸਾਨੀ ਗਈ। ਅੱਗ ਏਨੀ ਭਿਆਨਕ ਸੀ ਕਿ ਪੰਜ ਪਿੰਡਾਂ ਦੇ ਪਹੁੰਚੇ ਲੋਕਾਂ ਨੇ ਦੋ ਘੰਟੇ ਦੀ ਜਦੋ-ਜਹਿਦ ਬਾਅਦ ਇਸ ’ਤੇ ਕਾਬੂ ਪਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਲੇਲੇਵਾਲਾ ਦੇ ਖਰੀਦ ਕੇਂਦਰ ਕੋਲ ਇੱਕ ਖੇਤ ਵਿੱਚ ਕਣਕ ਦੇ ਨਾੜ ਨੂੰ ਅੱਜ ਦੁਪਹਿਰ ਅਚਾਨਕ ਅੱਗ ਲੱਗ ਗਈ। ਜਦ ਪਿੰਡ ਲੇਲੇਵਾਲਾ ਅਤੇ ਆਸ-ਪਾਸ ਦੇ ਪਿੰਡਾਂ ਦੇ ਗੁਰੂਘਰਾਂ ਵਿੱਚ ਲਾਊਡ ਸਪੀਕਰ ਰਾਹੀਂ ਕਰਵਾਈ ਗਈ ਤਾਂ ਲੇਲੇਵਾਲਾ, ਜੋਧਪੁਰ ਪਾਖਰ, ਮਾਨਸਾ ਕਲਾਂ, ਸ਼ੇਖਪੁਰਾ ਅਤੇ ਤਲਵੰਡੀ ਸਾਬੋ ਤੋਂ ਲੋਕ ਟਰੈਕਟਰਾਂ ਪਿੱਛੇ ਹਲ, ਤਵੀਆਂ, ਪਾਣੀ ਵਾਲੀਆਂ ਟੈਂਕੀਆਂ ਪਾ ਕੇ ਾਂ ਵੱਡੀ ਗਿਣਤੀ ਵਿੱਚ ਪਹੁੰਚ ਗਏ। ਬਠਿੰਡਾ ਅਤੇ ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖਾਨਾ ਫੁੱਲੋਖਾਰੀ ਤੋਂ ਅੱਗ ਬੁਝਾਊ ਗੱਡੀਆਂ ਵੀ ਪਹੁੰਚ ਗਈਆਂ ਸਨ,ਪਰ ਇੰਨ੍ਹਾਂ ਦੇ ਆਉਣ ਤੋਂ ਪਹਿਲਾਂ ਲੋਕਾਂ ਨੇ ਅੱਗ ਬੁਝਾ ਦਿੱਤੀ ਸੀ। ।ਅੱਗ ਲੱਗਣ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ ਭਾਗੀਵਾਂਦਰ ਸਰਕਲ ਦੇ ਪ੍ਰਧਾਨ ਬਲਵੰੰਤ ਸਿੰਘ ਬੁੱਟਰ ਦੇ 13 ਏਕੜ, ਅਜੈਬ ਸਿੰਘ ਪੁੱਤਰ ਗੇਜਾ ਸਿੰਘ ਦੇ 4 ਏਕੜ ਅਤੇ ਜਗਸੀਰ ਸਿੰਘ ਪੁੱਤਰ ਬੱਗਾ ਸਿੰਘ ਦੇ ਅੱਠ ਏਕੜ ਖੇਤ ਵਿੱਚ ਤੂੜੀ ਬਣਾਉਣ ਲਈ ਪਿਆ ਕਣਕ ਦਾ ਨਾੜ ਸੜ ਕੇ ਸਵਾਹ ਹੋ ਗਿਆ। ਜਗਸੀਰ ਸਿੰਘ ਦੀ ਡੇਢ ਏਕੜ ਦੇ ਕਰੀਬ ਖੜ੍ਹੀ ਕਣਕ ਦੀ ਫਸਲ ਅੱਗ ’ਤੇ ਕਾਬੂ ਪਾਉਣ ਸਮੇਂ ਟਰੈਕਟਰਾਂ,ਤਵੀਆਂ ਅਤੇ ਹੋਰ ਮਸ਼ੀਨਰੀ ਨਾਲ ਨੁਕਸਾਨੀ ਗਈ।

Previous articleਮੋਦੀ ਖ਼ਿਲਾਫ਼ ਕਾਂਗਰਸ ਨੇ ਅਜੈ ਰਾਏ ਨੂੰ ਮੁੜ ਟਿਕਟ ਦਿੱਤੀ
Next articleਪ੍ਰਨੀਤ ਕੌਰ ਨੇ ਚੋਣ ਜ਼ਾਬਤੇ ਦੀਆਂ ਧੱਜੀਆਂ ਉਡਾਈਆਂ: ਭਗਵੰਤ ਮਾਨ