(ਸਮਾਜ ਵੀਕਲੀ)
ਧੀ ਨੂੰ ਪੁੱਤ ਕਹਿਣਾ,
ਹੀਣਤਾ ਦਾ ਅਹਿਸਾਸ ਕਰਵਾਉਣਾ
ਅਖੌਤੀ ਬਰਾਬਰਤਾ ਦਾ ਢੋਂਗ ਹੈ
ਧੀ ਨੂੰ ਵਰਚਾਉਣਾ ਹੈ ਸਿਰਫ
ਪੁੱਤ ਦੀ ਮਹਾਨਤਾ ਦਾ ਗੁਣਗਾਨ ਹੈ
ਮਾਪਿਆਂ ਦੀ ਝੂਠੀ ਤਸੱਲੀ ਖੁਦ ਨੂੰl
ਵਿਤਕਰੇ ਦੀ ਮਾਨਸਿਕਤਾ ਹੈ
ਅਹਿਸਾਸ ਕਿਉਂ ਨੀ ਕਰਾਉਂਦੇ
ਧੀ ਨੂੰ ਇੱਕ ਧੀ ਹੋਣ ਦਾ
ਧੀ ਹੀ ਔਰਤ ਬਣਦੀ ਹੈ ਤੇ
ਜਨਮ ਦੇਂਦੀ ਹੈ ਪੁੱਤ /ਮਰਦ ਨੂੰ l
ਧੀ /ਔਰਤ ਤਾ ਇੱਕ ਨਿੱਘੀ ਬੁੱਕਲ ਹੈ
ਜੋ ਨਿੱਘ ਦੇਂਦੀ ਹੈ ਸਾਰੇ ਪਰਿਵਾਰ ਨੂੰ
ਪੁੱਤ ਜਦੋ ਹੋ ਜਾਣ ਨਿਰਮੋਹੇ
ਮਾਂ ਬਣ ਸਾਂਭਦੀ ਹੈ ਮਾਂ ਬਾਪ
ਅੰਬਰੀ ਉਡਾਰੀਆਂਤੇ ਉੱਚੇ ਅਹੁਦੇ
ਵਿਦੇਸ਼ ਲੈ ਜਾਂਦੀ ਹੈ ਨਲਾਇਕ ਪੁੱਤl
ਧੀ ਨੂੰ ਓਹਦਾ ਵਜ਼ੂਦ ਦਿਓ
ਜੋ ਪੁੱਤ ਤੋਂ ਕਿਤੇ ਵਿਸ਼ਾਲ ਤੇ ਉੱਚਾ ਹੈ
ਖੰਭ ਦਿਓ ਉੱਚੀ ਉਡਾਰੀ ਲਈ
ਪੁੱਤ ਕਹਿਕੇ ਖ਼ਤਮ ਨਾ ਕਰੋ ਧੀ ਦਾ ਵਜ਼ੂਦ l
ਹਰਮੇਸ਼ ਸਿੰਘ ਸਾਹਾਬਣਾ
8195982006