ਪਿੰਡ ਇਕੋਲਾਹਾ ‘ਚ ਪਿਛਲੇ ਤਿੰਨ ਮਹੀਨਿਆਂ ਅੰਦਰ ਚੌਥੀ ਵਾਰ ਵੋਟਾਂ ਦੀ ਰੰਜਿਸ਼ ਕਾਂਗਰਸੀ ਤੇ ਅਕਾਲੀ ਭਿੜ ਗਏ। ਬੀਤੀ ਰਾਤ ਹੋਈ ਲੜਾਈ ‘ਚ ਦੋਨਾਂ ਧਿਰਾਂ ਦਾ ਇੱਕ-ਇੱਕ ਵਿਅਕਤੀ ਜ਼ਖ਼ਮੀ ਹੋਇਆ।
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਮਰਥਕ ਪਰਮਿੰਦਰ ਸਿੰਘ ਨੇ ਦੱਸਿਆ ਕਿ ਸੋਮਵਾਰ ਦੀ ਰਾਤ ਨੂੰ ਜਦੋਂ ਉਹ ਮੋਟਰਸਾਈਕਲ ‘ਤੇ ਦਲਜੀਤ ਸਿੰਘ ਨਾਲ ਘਰ ਜਾ ਰਿਹਾ ਸੀ ਤਾਂ ਭੱਠੇ ਕੋਲ ਕਾਂਗਰਸੀਆਂ ਨੇ ਉਸ ਨੂੰ ਘੇਰ ਲਿਆ ਅਤੇ ਕੁੱਟਮਾਰ ਕੀਤੀ। ਉਹ ਉਸ ਨੂੰ ਚੁੱਕ ਕੇ ਘਰ ਲੈ ਗਏ, ਜਿੱਥੇ ਫਿਰ ਉਸ ਨਾਲ ਕੁੱਟਮਾਰ ਕਰਦਿਆਂ ਕਿਹਾ ਗਿਆ ਕਿ ਉਹ ਉਸ ਨੂੰ ਅਕਾਲੀ ਦਲ ਨੂੰ ਵੋਟਾਂ ਪਵਾਉਣ ਦਾ ਮਜ਼ਾ ਚਖਾਉਣਗੇ ਅਤੇ ਉਸਦੀਆਂ ਲੱਤਾਂ ਤੋੜਨਗੇ। ਸੂਚਨਾ ਮਿਲਣ ‘ਤੇ ਜਦੋਂ ਪੁਲੀਸ ਪਿੰਡ ਆਈ ਤਾਂ ਉਸ ਨੂੰ ਬਚਾਇਆ ਗਿਆ।
ਦੂਜੀ ਧਿਰ ਦੇ ਗੁਰਪ੍ਰੀਤ ਸਿੰਘ ਨੇ ਇਨ੍ਹਾਂ ਦੋਸ਼ਾਂ ਨੂੰ ਝੂਠ ਕਰਾਰ ਦਿੰਦਿਆਂ ਕਿਹਾ ਕਿ ਅਕਾਲੀ ਵਰਕਰ ਝੂਠੇ ਦੋਸ਼ ਲਾ ਰਹੇ ਹਨ। ਸੋਮਵਾਰ ਦੀ ਰਾਤ ਨੂੰ ਜਦੋਂ ਉਹ ਘਰ ਮੌਜੂਦ ਸੀ ਤਾਂ ਪਰਮਿੰਦਰ ਸਿੰਘ ਆਪਣੇ ਸਾਥੀਆਂ ਸਮੇਤ ਘਰ ਚ ਵੜਿਆ ਅਤੇ ਉਸ ਨਾਲ ਕੁੱਟਮਾਰ ਕੀਤੀ ਗਈ। ਉਸਨੇ ਪੁਲੀਸ ਨੂੰ ਬੁਲਾ ਕੇ ਹਮਲਾਵਰਾਂ ਨੂੰ ਫੜਾਇਆ।
INDIA ਵੋਟਾਂ ਦੀ ਰੰਜਿਸ਼ ਕਾਰਨ ਕਾਂਗਰਸੀ ਤੇ ਅਕਾਲੀ ਭਿੜੇ, ਦੋ ਜ਼ਖ਼ਮੀ