ਵੋਟਰੋ  

ਆ ਰਿਹਾ  ਵੋਟਾਂ  ਦਾ  ਮੌਸਮ
ਵੋਟਰੋ  ਬੋਤਲਾਂ  ਨਾ   ਫੜਿਓ
ਅੰਗਰੇਜ਼ੀ ਭਾਵੇਂ  ਦੇਸੀ ਵੰਡਣ
ਲਾਇਨ ਲਗਾ ਕੇ ਨਾ ਖੜਿਓ
ਭੁੱਕੀ ਅਫ਼ੀਮ  ਸਮੈਕ ਦੇਣਗੇ
ਲਹਿਰ ਨਸ਼ੇ ਦੀ  ਨਾ ਹੜਿਓ
ਪੰਜ ਮਿੰਟਾਂ  ਦੀ ਠੰਡ ਮਾਣ ਕੇ
ਪੰਜ ਸਾਲ  ਲਈ ਨਾ ਸੜ੍ਹਿਓ
ਚਾਰ ਟੁੱਕਰਾਂ ਦੇ ਚੱਕਰ ਵਿੱਚ
ਧੱਕੇ  ਚੋਰਾਂ  ਦੇ   ਨਾ  ਚੜ੍ਹਿਓ
ਦੇਣ  ਦੁਹਾਈ  ਜੇ ਧਰਮਾਂ ਦੀ
ਇੱਕ ਦੂਜੇ ਨਾਲ  ਨਾ ਲੜਿਓ
ਠੋਕ ਵਜਾ  ਕੇ  ਵੋਟਾਂ ਪਾਇਓ
ਮੋਹਰ ਸੱਚ  ਤੇ  ਹੀ   ਜਡ਼੍ਹਿਓ
ਦੇਸ ਬਚਾਓ ਪੰਜਾਬ ਬਚਾਓ
ਸੁਣੋ  ਅਨਪੜ੍ਹੋ ਅਤੇ  ਪੜ੍ਹਿਓ
ਅੱਖਾਂ ਮੀਟ ਕੇ ਝੂੱਠ ਦਾ ਪੱਲਾ
ਭੁੱਲ ਕੇ ਬਿੰਦਰਾ  ਨਾ ਫੜਿਓ
ਬਿੰਦਰ ਸਾਹਿਤ ਇਟਲੀ
Previous articleਧਰਮੀਂ
Next articleਲਾਇਬ੍ਰੇਰੀ ਦਾ ਸ਼ੌਕ