ਵੈਂਕਟੇਸ਼ਵਰ ਮੰਦਰ ’ਚ ਨਤਮਸਤਕ ਹੋਈ ਸਿੰਧੂ

ਹਾਲ ਹੀ ਵਿੱਚ ਵਿਸ਼ਵ ਬੈਡਮਿੰਟਨ ਚੈਂਪੀਅਨ ਬਣੀ ਪੀ.ਵੀ. ਸਿੰਧੂ ਨੇ ਸ਼ੁੱਕਰਵਾਰ ਨੂੰ ਵੈਂਕਟੇਸ਼ਵਰ ਮੰਦਰ ਵਿੱਚ ਮੱਥਾ ਟੇਕਿਆ ਅਤੇ ਪੂਜਾ ਕੀਤੀ। ਉਹ ਭਗਵਾਨ ਵੈਂਕਟੇਸ਼ਵਰ ’ਚ ਕਾਫੀ ਆਸਥਾ ਰੱਖਦੀ ਹੈ ਤੇ ਐਤਵਾਰ ਨੂੰ ਸਵਿਟਜ਼ਰਲੈਂਡ ਵਿੱਚ ਵਿਸ਼ਵ ਖ਼ਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਬਨਣ ਵਾਲੀ ਸਿੰਧੂ ਨੇ ਭਾਰਤ ਆਉਣ ਤੋਂ ਬਾਅਦ ਮੰਦਰ ਵਿੱਚ ਪੂਜਾ ਕੀਤੀ। ਮੰਦਰ ਦੇ ਅਧਿਕਾਰੀ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ ਕਿ ਤ੍ਰਿਚੂਰ ਵਿੱਚ ਸਥਿਤ ਦੇਵੀ ਸ੍ਰੀ ਪਦਮਾਵਤੀ ਮੰਦਰ ’ਚ ਵੀਰਵਾਰ ਸ਼ਾਮ ਨੂੰ ਅਰਦਾਸ ਕਰਨ ਤੋਂ ਬਾਅਦ ਸਿੰਧੂ ਨੇ ਰਾਤ ਇੱਥੇ ਹੀ ਬਿਤਾਈ ਅਤੇ ਅਗਲੇ ਦਿਨ ਅੱਜ ਆਪਣੇ ਮਾਤਾ-ਪਿਤਾ ਦੇ ਨਾਲ ਤਿਰੂਮਲਾ ਸਥਿਤ ਵੈਂਕਟੇਸ਼ਵਰ ਮੰਦਰ ’ਚ ਪਹੁੰਚੀ ਅਤੇ ਪੂਜਾ ਕੀਤੀ।

Previous articleਗੰਭੀਰ ਬਿਮਾਰੀਆਂ ਦੇ ਇਲਾਜ ਲਈ ਪੁਰਾਤਨ ਗਿਆਨ ਨੂੰ ਆਧੁਨਿਕਤਾ ਨਾਲ ਜੋੜਨ ਦੀ ਲੋੜ: ਮੋਦੀ
Next articleਬੈਡਮਿੰਟਨ: ਮੈਰਾਬਾ ਪੁਰਸ਼ ਸਿੰਗਲਜ਼ ਦੇ ਕੁਆਰਟਰ ਫਾਈਨਲ ’ਚ