ਵੇਂਈ ਦੇ ਪਾਣੀ ਵਿੱਚ ਮਰੀਆਂ ਮੱਛੀਆਂ ਦੇ ਮਾਮਲੇ ਦਾ ਲਿਆ ਸਖਤ ਨੋਟਿਸ

ਕੈਪਸ਼ਨ-ਵਿਧਾਇਕ ਨਵਤੇਜ ਸਿੰਘ ਚੀਮਾ ਪਵਿੱਤਰ ਕਾਲੀ ਵੇਈ ਦਾ ਦੌਰਾ ਕਰਦੇ ਹੋਏ

ਕਪੂਰਥਲਾ/ਸੁਲਤਾਨਪੁਰ ਲੋਧੀ (ਸਮਾਜ ਵੀਕਲੀ) (ਕੌੜਾ)-ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਚੀਮਾ ਨੇ ਪਵਿੱਤਰ ਕਾਲੀ ਵੇਈ ਦਾ ਦੌਰਾ  ਕਰ ਵੇਂਈ ਦੇ ਪਾਣੀ ਵਿੱਚ ਮਰੀਆਂ ਮੱਛੀਆਂ ਦੇ ਮਾਮਲੇ ਦਾ ਸਖਤ ਨੋਟਿਸ ਲਿਆ। ਇਸ ਦੌਰਾਨ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਸਰਾਕਰ ਨੇ ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਹੋਇਆ ਵੇਈ ਵਿੱਚ ਡੈਮ ਕੰਟਰੋਲ ਤੋ ਸੈਂਕੜੇ ਕਿਉਸੀਕ ਪਾਣੀ ਛੁਡਵਾਇਆ ਹੈ। ਜਿਸ ਨਾਲ ਹਾਲਾਤ ਸੁਧਰੇ ਹਨ। ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਓਹਨਾ ਦਾ ਤਾਂ ਇਸ ਗੁਰੂ ਨਗਰੀ ਨਾਲ ਮੁੱਢ ਤੋ ਰਿਸ਼ਤਾ ਹੈ ਤੇ ਉਹਨਾਂ ਦੇ ਪੁਰਖੇ ਵੀ ਗੁਰੂ ਦੀ ਬਾਣੀ ਤੇ ਭਗਤੀ ਵਿੱਚ ਲੀਨ ਰਹੇ ਹਨ ।

ਉਹਨਾਂ ਦਾ ਇਹ ਨੈਤਿਕ ਫਰਜ ਵੀ ਹੈ ਕੀ ਉਹ ਗੁਰੂ ਜੀ ਨਾਲ ਜੁੜੀ ਧਰੋਹਰ ਦੀ ਸਾਂਭ ਸੰਭਾਲ ਚ ਯੋਗਦਾਨ ਦੇਣ ।ਜਿਸ ਤੋਂ ਉਹ ਕਦੀ ਪਿੱਛੇ ਨਹੀਂ ਹਟੇ ਤੇ ਉਹ ਅਕਸਰ ਪਵਿੱਤਰ ਕਾਲੀ ਵੇਈ ਤੇ ਆਂਉਦੇ ਹਨ ਤੇ ਗੁਰੂ ਕਿਰਪਾ ਦਾ ਸੁਭਾਗ ਪ੍ਰਾਪਤ ਕਰਦੇ ਹਨ। ਉਹਨਾਂ ਕਿਹਾ ਕੀ ਇਹ ਕਿਸੇ ਕਰਮਾਤ ਤੋ ਘਟ ਨਹੀਂ ਕੀ। ਉਹਨਾਂ ਦਾ ਨਿਵਾਸ ਸਥਾਨ ਵੀ ਵੇਈ ਦੇ ਨਜ਼ਦੀਕ ਹੈ ।ਜਿਸ ਨਾਲ ਉਹਨਾਂ ਦੀ ਪਵਿੱਤਰ ਵੇਈ ਪ੍ਰਤੀ ਆਸਥਾ ਮਜਬੂਤ ਹੁੰਦੀ ਹੈ। ਉਹਨਾਂ ਕਿਹਾ ਕਿ ਸਰਾਕਰ ਇਸ ਪ੍ਰਤੀ ਗੰਭੀਰ ਹੈ ਤੇ ਸਰਕਾਰ ਦੇ ਅਫਸਰ ਸੰਤ ਸਮਾਜ ਦੇ ਸਹਿਯੋਗ ਨਾਲ ਇਸ ਪ੍ਰਤੀ ਕੰਮ ਕਰ ਰਹੇ ਹਨ ਉਹਨਾਂ ਇਹ ਵੀ ਦੱਸਿਆ ਕੀ ਜਿਸ ਦਿਨ ਤੋ ਇਹ ਮਾਮਲਾ ਸਾਹਮਣੇ ਆਇਆ ਉਹਨਾਂ ਨੇ ਆਪਣੀ ਜਿੰਮੇਵਾਰੀ ਸਮਝ ਕੇ ਸੰਬੰਧਤ ਵਿਭਾਗ ਦੇ ਮੰਤਰੀ ਤੇ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰ ਮਾਮਲੇ ਨੂੰ ਹੱਲ ਵਲ ਲਿਜਾਂਦਾ ਹੈ।

Previous articleਟੀਕਾਕਰਨ ਕੈਂਪਾਂ ਵਿੱਚ 533 ਵਿਅਕਤੀਆਂ ਨੇ ਲਗਵਾਈ ਕੋਵਿਡ ਵੈਕਸੀਨ
Next articleਗੁਪਤਤਾ ਅਤੇ ਸੁਰੱਖਿਆ ਲਈ ਖ਼ਤਰਾ ਹਨ ਲੁਭਾਵਣੀਆਂ ਸਮਾਰਟਫੋਨ ਐਪਲੀਕੇਸ਼ਨਜ