ਵੀਹ ਸਾਲਾਂ ਤੋਂ ਯੂਏਈ ’ਚ ਫਸਿਆ ਭਾਰਤੀ ਨਾਗਰਿਕ ਪਰਤੇਗਾ ਘਰ

ਦੁਬਈ (ਸਮਾਜ ਵੀਕਲੀ):ਯੂਏਈ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਭਾਰਤੀ ਨਾਗਰਿਕ ਨੂੰ ਦੋ ਦਹਾਕਿਆਂ ਮਗਰੋਂ ਆਪਣੇ ਘਰ ਪਰਤਣ ਦਾ ਮੌਕਾ ਮਿਲਿਆ ਹੈ। ਮੀਡੀਆ ਰਿਪੋਰਟ ਮੁਤਾਬਕ ਭਾਰਤੀ ਨਾਗਰਿਕ ਨੂੰ ਯੂਏਈ ਵਿੱਚ ਲੋੜੋਂ ਵੱਧ ਸਮਾਂ ਰਹਿਣ ਬਦਲੇ ਲਾਏ ਜੁੁਰਮਾਨੇ ਵਿੱਚ 7.50 ਲੱਖ ਦਰਹਾਮ (204,195 ਅਮਰੀਕੀ ਡਾਲਰ) ਦੀ ਛੋਟ ਦਿੱਤੀ ਗਈ ਹੈ।

ਰਿਪੋਰਟ ਮੁਤਾਕ ਥਾਨਾਵੇਲ ਮਾਥਿਆਜ਼ਹਾਗਨ (56) ਸਾਲ 2000 ਵਿੱਚ ਇਕ ਭਰਤੀ ਏਜੰਟ ਵੱਲੋਂ ਨੌਕਰੀ ਦੇਣ ਦੇ ਵਾਅਦੇ ’ਤੇ ਯੂਏਈ ਆਇਆ ਸੀ। ਏਜੰਟ ਮਗਰੋਂ ਊਸ ਦਾ ਪਾਸਪੋਰਟ ਲੈ ਕੇ ਫਰਾਰ ਹੋ ਗਿਆ ਤੇ ਉਸ ਨੂੰ ਯੂਏਈ ਵਿੱਚ ਗੈਰਕਾਨੂੰਨੀ ਤੌਰ ’ਤੇ ਰੁਕਣਾ ਪਿਆ। ਗਲਫ਼ ਨਿਊਜ਼ ਦੀ ਰਿਪੋਰਟ ਮੁਤਾਬਕ ਤਾਮਿਲ ਨਾਡੂ ਨਾਲ ਸਬੰਧਤ ਥਾਨਾਵੇਲ ਨੇ ਪਿੱਛੇ ਪਰਿਵਾਰ ਨੂੰ ਪੈਸੇ ਭੇਜਣ ਲਈ ਇਸ ਅਰਸੇ ਦੌਰਾਨ ਪਾਰਟ-ਟਾਈਮ ਕੰਮ ਕੀਤੇ।

ਕੋਵਿਡ-19 ਮਹਾਮਾਰੀ ਦੌਰਾਨ ਉਸ ਨੇ ਵਾਪਸ ਆਪਣੇ ਘਰ ਜਾਣ ਲਈ ਦੋ ਸਮਾਜਿਕ ਵਰਕਰਾਂ ਦੀ ਮਦਦ ਲਈ, ਜਿਨ੍ਹਾਂ ਅੱਗੇ ਭਾਰਤੀ ਅੰਬੈਸੀ ਨਾਲ ਰਾਬਤਾ ਕਰਕੇ ਉਸ ਦੀ ਭਾਰਤ ਵਾਪਸੀ ਲਈ ਰਾਹ ਪੱਧਰਾ ਕੀਤਾ।

Previous articleIn Conversation with Prof Jag Mohan Singh
Next articleਆਪਣੇ ਗੁਆਂਢੀਆਂ ਨੂੰ ਡਰਾ ਧਮਕਾ ਨਹੀਂ ਸਕਦਾ ਚੀਨ: ਬਾਇਡਨ