INDIA ਵੀਕਐਂਡ ਲਾਕਡਾਊਨ ਦੌਰਾਨ ਵਾਹਨਾਂ ਦੇ ਚਲਾਨ ਕੱਟੇ ਗਏ

ਵੀਕਐਂਡ ਲਾਕਡਾਊਨ ਦੌਰਾਨ ਵਾਹਨਾਂ ਦੇ ਚਲਾਨ ਕੱਟੇ ਗਏ

1
ਕਪੂਰਥਲਾ/ਸੁਲਤਾਨਪੁਰ ਲੋਧੀ (ਸਮਾਜ ਵੀਕਲੀ) (ਕੌੜਾ)-  ਡੀਐੱਸਪੀ ਸਰਵਣ ਸਿੰਘ ਬੱਲ ਤੇ ਐਸ.ਐਚ ਓ ਹਰਜੀਤ ਸਿੰਘ ਦੀ ਅਗਵਾਈ ਵਿੱਚ  ਵੀਕਐਂਡ  ਲਾਕਡਾਊਨ ਦੌਰਾਨ ਚਾਰ ਪਹੀਆ ਵਾਹਨਾਂ ਦੀ ਸਖ਼ਤ ਚੈਕਿੰਗ ਕੀਤੀ ਗਈ ।   ਇਸ ਦੌਰਾਨ  ਸੁਲਤਾਨਪੁਰ ਲੋਧੀ ਦੇ ਤਲਵੰਡੀ  ਚੌਕ ਵਿੱਚ  ਏ ਐਸ ਆਈ ਕੁਲਵੰਤ ਸਿੰਘ, ਏ ਐੱਸ ਆਈ  ਛਿੰਦਰਪਾਲ ਸਿੰਘ ,ਏ ਐਸ ਆਈ   ਕਰਮਜੀਤ ਸਿੰਘ  ,ਏ ਐਸ ਆਈ ਭੁਪਿੰਦਰ ਸਿੰਘ  ਏ ਐੱਸ ਆਈ   ਰਾਜਿੰਦਰ  ਆਦਿ ਦੀ ਹਾਜਰੀ ਵਿੱਚ ਕਾਰਾਂ ਤੇ ਹੋਰ ਵੱਡੀਆਂ ਗੱਡੀਆਂ ਨੂੰ ਰੋਕ ਕੇ ਉਨ੍ਹਾਂ ਦੀ ਤਲਾਸ਼ੀ  ਲਈ ਗਈ ਤਾਂ ਕਿ ਕੋਈ ਲਾਕਡਾਊਨ ਦੌਰਾਨ ਨਸ਼ਿਆਂ ਦੀ ਸਪਲਾਈ ਨੂੰ ਨੱਥ ਪਾਈ ਜਾ ਸਕੇ ।ਇਸ ਦੌਰਾਨ ਪੰਜ ਵਾਹਨਾਂ ਦੇ ਚਲਾਨ ਵੀ ਕੱਟੇ ਗਏ ਜੋ ਬਿਨਾਂ ਕੰਮ ਤੋਂ ਵੀਕਐਂਡ ਲੋਕਡਾਊਨ ਦੌਰਾਨ ਲੋਕ ਚਲਾ ਰਹੇ ਸਨ।
Previous articleਰਾਇਲ ਚੈਲੰਜਰਜ਼ ਬੰਗਲੌਰ ਨੇ ਦਿੱਲੀ ਕੈਪੀਟਲਜ਼ ਨੂੰ ਹਰਾਇਆ
Next article‘ਕਰੋਨਾ ਦੀ ਰਿਪੋਰਟ ਬਿਨਾਂ ਵੀ ਮਰੀਜ਼ ਹਸਪਤਾਲ ਦਾਖਲ ਕੀਤੇ ਜਾਣ’