ਬੇਬੇ ਦਾ ਵੇਹੜਾ

(ਸਮਾਜ ਵੀਕਲੀ)

ਬੇਬੇ ਤੇਰਾ ਸੋਹਣਾ ਵੇਹੜਾ,,,
ਸਵਰਗ ਵੀ ਦਸ ਹੋਣਾ ਕਹਿੜਾ,,
ਪਰਦੇਸਾ ਚ ਸਵਾਦ ਨੀ ਮਿਲਿਆ
 ਖੂੰਡੇ ਦੀ ਚਨਣੀ ਵਾਲੀ,,,
ਬੇਬੇ ਬੜੀ ਯਾਦ ਆਉਦੀ,,
ਰੋਟੀ ਤੇਰੀ ਮੱਖਣੀ ਵਾਲੀ,,,
ਬੇਬੇ ਬੜੀ ਯਾਦ ਆਉਦੀ,,,
ਭਰ ਕੇ ਗਲਾਸ ਲੱਸੀ ਦਾ,,
ਦਿੰਦੀ ਸੈ ਮੱਖਣ ਮਾਰ ਕੇ,,
ਰਾਤਾ ਸੋਣ ਲੱਗੇ ਲੈਉਦੀ ਸੈ,,
ਤਾਜਾ ਦੁੱਧ ਕਾੜ ਕੇ,,
ਤੇਰੇਆ ਹੱਥਾ ਵਰਗੀ,,
ਇਥੇ ਨਾ ਚੂਰੀ ਕੁਟਣੀ ਵਾਲੀ,,
ਬੇਬੇ ਬੜੀ ਯਾਦ ਆਉਦੀ,,
ਰੋਟੀ ਤੇਰੀ ਮੱਖਣੀ ਵਾਲੀ,,
ਬੇਬੇ ਬੜੀ ਯਾਦ ਆਉਦੀ,,
ਸਰੌ ਦਾ ਸਾਗ ਵੀ ਬੇਬੇ
ਸੁਪਨਾ ਜਾ ਹੋ ਗਿਆ ਮੇਰਾ,,
ਲਗਦਾ ਸਦੀਆ ਹੋ ਗਈਆ,,
ਤਕੇਆ ਨਾ ਰੱਬੀ ਮੁਖੜਾ ਤੇਰਾ,,
ਐਸਾ ਦਿਲ ਦਰਜਾ ਤੇਰਾ,,
ਦਿਲ ਚੋ ਨਾ ਮਿਟਣੇ ਵਾਲੀ,,
ਬੇਬੇ ਬੜੀ ਯਾਦ ਆਉਦੀ,,
ਰੋਟੀ ਤੇਰੀ ਮੱਖਣੀ ਵਾਲੀ,,,
ਬੇਬੇ ਤੂੰ ਚੁਲੇ ਕੋਲੇ ਬੈਹ ਕੇ,,
ਪਾ ਕੇ ਦੇਵੇ ਮੈਨੂੰ ਰੋਟੀ ,,
ਖੁਲਾ ਤੇਰਾ ਲਾਡ ਨੀ ਮਾਏ,,
ਕਿਰਸ ਨਾ ਮਾੜੀ ਮੋਟੀ,,
ਸਾਰੇਆ ਨੂੰ ਮੋਹ ਲੈਦੀ ਸੀ,,
ਮਮਤਾ ਤੇਰੀ ਤਕਣੀ ਵਾਲੀ,,
ਬੇਬੇ ਬੜੀ ਯਾਦ ਆਉਦੀ,,
ਰੋਟੀ ਤੇਰੀ ਮੱਖਣੀ ਵਾਲੀ,,,
ਬੇਬੇ ਬੜੀ ਯਾਦ ਆਉਦੀ,,
ਰੋਟੀ ਤੇਰੀ ਮੱਖਣੀ ਵਾਲੀ,
ਸੰਦੀਪ ਸਿੰਘ ਮਾਨਸਾ
8000082097
Previous articleਪ੍ਰਾਪਰਟੀ ਟੈਕਸ ਜਮਾਂ ਕਰਾਉਣ ਦੀ ਤਰੀਕ 31 ਦਸੰਬਰ 2020 ਕਰਨ ਦੀ ਮੰਗ
Next articleਵਿਸ਼ਾਲ ਸਿਖਲਾਈ ਕੈਂਪ ਲਗਾਇਆ ਗਿਆ