(ਸਮਾਜ ਵੀਕਲੀ)
” ਤੰਦਰੁਸਤੀ ਹਜ਼ਾਰ ਨਿਆਮਤ ” ਸ਼ਬਦ ਮਨੁੱਖੀ ਜੀਵਨ ਵਿਚ ਤੰਦਰੁਸਤੀ ਦੀ ਮਹੱਤਤਾ ਨੂੰ ਉਜਾਗਰ ਕਰਨ ਲਈ ਕਾਫੀ ਹਨ । ਮਾਨਸਿਕ ਤੰਦਰੁਸਤੀ ਤੋਂ ਬਿਨਾਂ ਸਰੀਰਕ ਤੰਦਰੁਸਤੀ ਦਾ ਕੋਈ ਮੁੱਲ ਨਹੀਂ ਰਹਿ ਜਾਂਦਾ । ਵਿਸ਼ਵ ਮਾਨਸਿਕ ਸਿਹਤ ਦਿਵਸ ਪੂਰੇ ਵਿਸ਼ਵ ਵਿੱਚ ਹਰ ਸਾਲ 10 ਅਕਤੂਬਰ ਨੂੰ ਮਨਾਇਆ ਜਾਂਦਾ ਹੈ ।
ਵਿਸ਼ਵ ਮਾਨਸਿਕ ਸਿਹਤ ਦਿਵਸ ਮਨਾਉਣ ਦਾ ਮਕਸਦ ਲੋਕਾਂ ਵਿੱਚ ਮਾਨਸਿਕ ਸਿਹਤ ਦੇ ਮੁੱਦਿਆਂ ਬਾਰੇ ਜਾਗਰੂਕਤਾ ਵਧਾਉਣਾ ਅਤੇ ਮਾਨਸਿਕ ਸਿਹਤ ਲਈ ਸਹਿਯੋਗੀ ਯਤਨਾਂ ਦਾ ਆਯੋਜਨ ਕਰਨਾ ਹੈ । ਇਸਦੀ ਸ਼ੁਰੂਆਤ ਵਰਲਡ ਮੈਂਟਲ ਹੈਲਥ ਐਸੋਸੀਏਸ਼ਨ ਨੇ 10 ਅਕਤੂਬਰ 1992 ਨੂੰ ਕੀਤੀ ਸੀ। ਇਹ ਦਿਨ ਸੰਯੁਕਤ ਰਾਸ਼ਟਰ ਦੇ ਉਪ-ਜਨਰਲ ਸਕੱਤਰ ਰਿਚਰਡ ਹੰਟਰ ਅਤੇ ‘ਵਰਲਡ ਫੈਡਰੇਸ਼ਨ ਫਾਰ ਮੈਂਟਲ ਹੈਲਥ’ ਦੀ ਪਹਿਲਕਦਮੀ ‘ਤੇ ਪਹਿਲੀ ਵਾਰ ਮਨਾਇਆ ਗਿਆ ਸੀ।
ਮਾਨਸਿਕ ਸਿਹਤ ਨੂੰ ਆਮ ਤੌਰ ‘ਤੇ ਬਹੁਤ ਮਾਮੂਲੀ ਮੰਨਿਆ ਜਾਂਦਾ ਹੈ ਅਤੇ ਬਿਮਾਰੀ ਦੇ ਖਤਰਿਆਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਇਸ ਕਰਕੇ ਮਾਨਸਿਕ ਸਿਹਤ ਸਮੱਸਿਆਵਾਂ ਪ੍ਰਤੀ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਜਾਗਰੂਕ ਹੋਣ ਨਾਲ਼ ਲੋਕ ਇਸ ਬਿਮਾਰੀ ਬਾਰੇ ਗੱਲ ਕਰਨ ਲਈ ਉਤਸ਼ਾਹਿਤ ਹੋਣਗੇ ।
ਮਾਨਸਿਕ ਤਣਾਅ, ਚਿੰਤਾ ਅਤੇ ਉਦਾਸੀ ਦੇ ਕਾਰਨ ਦੁਨੀਆ ਦੇ ਬਹੁਤ ਸਾਰੇ ਲੋਕ ਸਮਾਜਿਕ-ਕਲੰਕ, ਦਿਮਾਗੀ ਕਮਜ਼ੋਰੀ, ਹਿਸਟੀਰੀਆ, ਚਿੰਤਾ, ਇਨਸੌਮਨੀਆ ਤੋਂ ਪੀੜਤ ਹਨ । ਕਈ ਤਰ੍ਹਾਂ ਦੀਆਂ ਸਮੱਸਿਆਵਾਂ ਅਤੇ ਮਾਨਸਿਕ ਬਿਮਾਰੀਆਂ ਤੋਂ ਪੀੜਤ ਵਿਸ਼ਵ ਮਾਨਸਿਕ ਸਿਹਤ ਦਿਵਸ ਇਨ੍ਹਾਂ ਸਮੱਸਿਆਵਾਂ ਵੱਲ ਲੋਕਾਂ ਦਾ ਧਿਆਨ ਖਿੱਚਣ ਅਤੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ।
ਆਓ ਇਸ ਦਿਨ ਦੀ ਮਹੱਤਤਾ ਨੂੰ ਜਾਣੀਏ ਤੇ ਪਹਿਚਾਣੀਏ , ਆਪਣੇ ਇਕ ਵਾਰ ਲਈ ਮਿਲੇ ਮਨੁੱਖੀ ਜੀਵਨ ਦਾ ਆਨੰਦ ਮਾਣਦੇ ਹੋਏ ਮਾਨਸਿਕ ਰੋਗਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੀਏ ਅਤੇ ਹੋਰਾਂ ਦੇ ਜੀਵਨ ਨੂੰ ਸੁੱਖਦਾਇਕ ਬਣਾਉਣ ਲਈ ਹਰ ਸੰਭਵ ਯਤਨ ਕਰੀਏ!
ਵੀਨਾ ਬਟਾਲਵੀ ਪੰਜਾਬੀ ਅਧਿਆਪਕਾ
ਸ ਸ ਸ ਸਕੂਲ ਕਿਲ੍ਹਾ ਟੇਕ ਸਿੰਘ ਬਟਾਲਾ
9463229499
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly