ਸੱਚ

(ਸਮਾਜ ਵੀਕਲੀ)

ਕੱਚੇ ਵਿਹਡ਼ੇ ਰਿਸਤੇ ਪੱਕੇ
ਪੱਕੇ ਵਿਹੜੇ ਰਿਸਤੇ ਕੱਚੇ

ਅੱਗ ਸਾਂਝੇ ਚੁੱਲ੍ਹੇ ਵਾਲੀ
ਬਣਕੇ ਭਾਂਬੜ ਸੀਨੇ ਮੱਚੇ

ਬਾਗ ਦਾਦੇ ਦੇ ਮੁਢੋਂ ਪੁਟੇ
ਹੁਣ ਖੇਤੀ ਖੁੰਭਾਂ ਦੀ ਜੱਚੇ

ਕਵੀ ਕਵੀਸ਼ਰ ਖੁੰਜੇ ਲੱਗੇ
ਕਿੱਸੇ ਨਾਂਹੀ ਵਿੱਕਦੇ ਸੱਚੇ

ਰੋਂਦੀ ਮਾਂ ਔਲਾਦ ਨਸ਼ੇੜੀ
ਚਿੱਟੇ ਚਰਸਾਂ ਹੰਡੀਂ ਰੱਚੇ

ਗਿੱਧੇ ਭੱਗੜੇ ਰਸਮੀ ਹੋਏ
ਨੈਟ ਤੇ ਜੁੜਗੇ ਬੁੱਢੇ,ਬੱਚੇ

ਧੀ ਭੈਣ ਨਾਂ ਕਿੱਸੇ ਨੂੰ ਲੱਗੇ
ਮਜਬੂਰੀ ਵਸ ਔਰਤ ਨੱਚੇ

ਜੱਜ ਕਨੂੰਨੋ ਵਾਝੇ ਬਿੰਦਰਾ
ਸੱਚੇ ਝੂੱਠੇ , ਝੁੱਠੇ ਸੱਚੇ

ਬਿੰਦਰ ਸਾਹਿਤ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਿਹੜੇ ਰੁੱਖ ਨੇ ਕੱਟ ਰਹੇ…..
Next articleਵਿਸ਼ਵ ਮਾਨਸਿਕ ਸਿਹਤ ਦਿਵਸ