ਵਿਸ਼ਾ -ਅਦਾਕਾਰੀ ਅਤੇ ਪੇਸ਼ਕਾਰੀ ਦਾ ਚਮਕਦਾ ਸਿਤਾਰਾ ,ਰਾਜ ਕੁਮਾਰ ਤੁਲੀ.

(ਸਮਾਜ ਵੀਕਲੀ)

ਪੰਜਾਬੀ ਥੀਏਟਰ ਦੇ ਰੰਗਮੰਚ ਨੇ ਕੁਝ  ਐਸੇ ਆਦਾਕਾਰ ਪੈਦਾ ਕੀਤੇ ਜਿੰਨ੍ਹਾਂ ਨੇ ਆਪਣੀ ਆਦਾਕਾਰੀ ਦਾ ਲੋਹਾ ਜਿੱਥੇ-ਜਿੱਥੇ ਵੀ ਉਹ ਗਏ ਮਨਵਾਇਆ।ਇਨ੍ਹਾਂ ਉਂਗਲਾਂ ਦੇ ਪੋਟਿਆਂ ‘ਤੇ ਗਿਣੇ ਜਾਣ ਵਾਲੇ ਨਾਵਾਂ ਵਿੱਚ ਇੱਕ ਨਾਂਵ ‘ਰਾਜ ਕੁਮਾਰ ਤੁਲੀ ‘ ਦਾ ਨਾਂ ਆਪ ਮੁਹਾਰੇ ਸਾਡੇ ਸਾਰਿਆਂ ਦੇ ਬੁੱਲ੍ਹਾਂ ‘ਤੇ ਆ ਜਾਦਾਂ ਹੈ।ਆਪ ਦਾ ਜਨਮ ਕ

ਪੂਰਥਲਾਂ ਦੇ ਸਧਾਰਨ ਜਿਹੇ ਪਰਿਵਾਰ  ਵਿੱਚ ਪਿਤਾ ਸ਼੍ਰੀ ਤਿਲਕ ਰਾਜ ਤੁਲੀ ਮਾਤਾ ਸ਼੍ਰੀ ਮਤਿ ਪ੍ਕਾਸ਼ ਦੇਵੀ ਤੁਲੀ ਦੀ ਕੁੱਖੋਂ ਹੋਇਆ।ਆਪ 5 ਭੈਣ ਭਰਾਵਾਂ ਵਿੱਚੋਂ ਵਿਚਕਾਰਲੇ ਹਨ।ਕਹਿੰਦੇ ਹਨ ਜਦੋਂ ਕਿਸੇ ਅੰਦਰ ਕਿਸੇ ਚੀਜ ਦੀ ਭੁੱਖ ਲੱਗ ਜਾਵੇ ਫਿਰ ਉਹ ਮੁਕਾਮ ਹਾਸਲ ਕੀਤੇ ਬਿਨਾਂ ਤ੍ਰਿਪਤ ਨਹੀਂ ਹੁੰਦੀ ,ਅਜਿਹੀ ਭੁੱਖ ਰਾਜ ਕੁਮਾਰ ਤੁਲੀ ਅੰਦਰ ਸਿੱਖਿਆ ਨੂੰ ਲੈ ਕੇ ਦੇਖੀ ਜਾ ਸਕਦੀ ਹੈ।ਉਨ੍ਹਾਂ ਆਪਣੀ ਬਾਰਵੀਂ  ਤੱਕ ਦੀ ਪੜਾਈ ਐਮ.ਡੀ.ਐਸ.ਡੀ .ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾਂ ਤੋਂ ਕੀਤੀ ਅਤੇ ਬੀ.ਏ.ਦੀ ਡਿਗਰੀ ਡੀ.ਏ.ਵੀ.ਕਾਲਜ ਦੋਆਬਾ ਜਲੰਧਰ ਤੋਂ ਕੀਤੀ।

ਬੀ.ਏ ਤੱਕ ਦੀ ਪੜ੍ਹਾਈ ਕਰਨ ਤੋਂ ਬਾਦ ਉਹ ਸਫਰ ਸ਼ੁਰੂ ਹੁੰਦਾ ਹੈ ਜਿੱਥੇ ਉਨ੍ਹਾਂ ਦੀ ਜਿੰਦਗੀ ਨੇ ਖਾਸ ਕਰਵਟ ਬਦਲੀ ,ਉਨ੍ਹਾਂ ਐਮ.ਏ.ਪੰਜਾਬੀ ,ਐਮ.ਏ.ਹਿੰਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿਤਸਰ ਕੀਤੀ ।ਫਿਰ ਉਨ੍ਹਾਂ ਦਾ ਉਹ ਸਫਰ ਹੋਇਆ ਜਿਹੜੇ ਰਾਹਾਂ ‘ਤੇ ਇੱਕ ਵਾਰੀ ਤੁਰਕੇ ਮੁੜ ਦੁਬਾਰਾ ਪਿੱਛੇ ਮੁੜਕੇ ਨਹੀਂ ਵੇਖਿਆ । ਇਹ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿੱਥੇ ਆਪ ਨੇ ਐਮ.ਏ.ਥੀਏਟਰ ਤੇ ਟੈਲੀਵਿਜਨ ਯੂਨੀਵਰਸਿਟੀ ਟਾਪਰ(ਗੋਲਡ ਮੈਡਲਿਸਟ ) ਰਹਿ ਕੇ ਕੀਤੀ . ਨਾਟਕ ਕਰਨ ਦੀ ਕਲਾ ਉਨ੍ਹਾਂ ਅੰਦਰ ਬਚਪਨ ਤੋਂ ਹੀ ਸੀ ਜਦੋਂ ਆਪ ਨੇ 1973 ਵਿੱਚ ਅੱਠਵੀਂ ਕਲਾਸ ਵਿੱਚ ਪਹਿਲੀ ਵਾਰ ਸਟੇਜ ਪ੍ਰੋਗਰਾਮ ਕੀਤਾ ਤਾਂ ਸਾਰਿਆਂ ਨੇ ਆਪ ਦੀ ਖੂਬ ਪ੍ਸ਼ੰਸ਼ਾ  ਕੀਤੀ ।ਉਨ੍ਹਾਂ ਵੱਜਦਿਆਂ ਤਾੜੀਆਂ ਦਾ ਜਾਨੂੰਨ ਉਹਨਾਂ ਨੂੰ ਇੱਥੋਂ ਤੱਕ ਲੈ ਆਇਆ ਉਹ ਇਕ ਨਾਮਵਾਰ ਨਾਟਕਕਾਰ ,ਅਨਾਊਂਸਰ ਅਤੇ ਚੰਗੇ ਰਚੇਤਾ ਬਣਾ ਦਿੱਤਾ।

ਹੀਰੇ ਨੂੰ ਤਰਾਸਣ ਲਈ ਜੌਹਰੀ ਦਾ ਵਿਸ਼ੇਸ਼ ਰੋਲ ਹੁੰਦਾ ਇਹ ਰੋਲ ਸ਼੍ਰੀ ਲਲਿਤ ਬਹਿਲ ਅਤੇ ਸ਼੍ਰੀ ਰਵੀ ਦੀਪ ਗੁਰੂ ਦੇ ਰੂਪ ਵਿੱਚ ਅਦਾ ਕੀਤਾ ।ਇਹਨਾਂ ਤੋਂ ਆਪ ਨੇ ਥੀਏਟਰ ਅਤੇ ਅਨਾਉਂਸਰ ਦੀਆਂ ਬਾਰੀਕੀਆਂ ਸਿੱਖੀਆਂ।ਆਪ ਨੇ ਰੁਜਗਾਰ ਦੇ ਤੌਰ ਤੇ ਬਤੌਰ ਅਨਾਊਂਸਰ ਆਲ ਇੰਡੀਆ ਰੇਡੀਉ ਵਿੱਚ ਨੌਕਰੀ 15 ਦਸੰਬਰ 1987 ਤੋਂ 30 ਅਪੈਲ 2020 (ਲਗਭਗ 33 ਸਾਲ) ਕੀਤੀ।ਜਲੰਧਰ ਦੂਰਦਰਸ਼ਨ ‘ਤੇ ਲਗਭੱਗ 50 ਨਾਟਕ ਬਤੌਰ ਤੇ ਸੀਰੀਅਲ ਕਲਾਕਾਰ ਕਰਕੇ ਲੋਕਾ ਦਾ ਭਰਭੂਰ ਪਿਆਰ ਖੱਟਿਆ।ਯੂਨੀਵਰਸਿਟੀ ਪੱਧਰ ‘ਤੇ ਲਗਾਤਾਰ ਸਰਵੋਤਮ ਕਲਾਕਾਰ ਅਤੇ ਸਰਵੋਤਮ ਮੋਨੋਐਕਰ ਰਹੇ।

ਇੱਥੇ ਹੀ ਬਸ ਨਹੀਂ ਵੱਖ ਵੱਖ ਯੂਨੀਵਸਿਟੀਆਂ ਦੇ 50 ਤੋਂ ਵੱਧ ਕਾਲਜਾਂ ‘ਚ ਨਾਟਕ ਨਿਰਦੇਸ਼ਤ ਕੀਤੇ ਅਤੇ ਜਿੱਤੇ। 12 ਵਾਰ ਬਤੌਰ ਡਾਇਰੈਕਟਰ ਆਲ ਇੰਡੀਆ ਲੈਵਲ , 5 ਵਾਰ ਨੈਸ਼ਨਲ ਯੂਥ ਫੈਸਟੀਵਲ ਬੈਸਟ ਡਾਇਰੈਕਟਰ ਬਣਦੇ ਰਹੇ ਅਤੇ ਨੈਸ਼ਨਲ ਡਰਾਮਾ ਐਵਾਰਡ ਪ੍ਰਾਪਤ ਕੀਤੇ। ਜਦੋਂ ਕਦੇ ਸਮਾਜ ਵਿੱਚ ਵੱਧ ਰਹੀਆਂ ਬੁਰਾਈਆਂ ਮਨ ਉੱਪਰ ਪ੍ਰਭਾਵ ਪਾਉਂਦੀਆਂ ਤਾਂ ਮਨ ਕੁਝ ਲਿਖਣ ਲਈ ਵਿਆਕੁਲ ਹੋ ਜਾਂਦਾ ਹੈ ਤੇ ਫਿਰ ਕੁਝ ਗੀਤਾਂ ਦੀ ਰਚਨਾ ਕਰਦੇ ਹਨ ।ਜਿਵੇਂ

ਇਹ ਸਭ ਉਸ ਰੱਬ ਦੀਆਂ ਅਸ਼ੀਸ਼ਾਂ ਨੀ ਮਾਂ ‘
ਤੂੰ ਨਾ ਕਰ ਹੋਰਾਂ ਦੀਆਂ ਰੀਸਾਂ ਨੀ ਮਾਂ’

ਆਪ ਨੇ ਸਟੇਜ ,ਰੇਡੀਉ,ਟੀ.ਵੀ ਲਈ ਨਾਟਕ ਲਿਖੇ ,ਖੇਡੇ ਅਤੇ ਨਿਰਦੇਸ਼ਤ ਕੀਤੇ।ਕਹਿੰਦੇ ਹਨ ਕਿ ਜਦੋਂ ਕਿਸੇ ਮਾਲੀ ਦੇ ਲਾਏ ਬੂਟੇ ਫਲ ਦੇਣ ਲੱਗ ਜਾਂਦੇ ਹਨ ਤਾਂ ਜਿਹੜੀ ਓਸ ਨੂੰ ਹੁੰਦੀ ਹੈ ਬੱਸ ਉਹੀ ਜਾਣਦਾ ਹੈ , ਰਾਜ ਕੁਮਾਰ ਤੁਲੀ ਵੱਲੋਂ ਸਿਖਾਏ ਅਨੇਕਾਂ ਸਿਖਿਆਰਥੀਂ ਅੱਜ ਦੇਸ਼ਾਂ,ਵਿਦੇਸ਼ਾਂ ਵਿੱਚ ਰੇਡੀਉ,ਟੀ.ਵੀ,ਪਾਲੀਵੁੱਡ ਅਤੇ ਬਾਲੀਵੁੱਡ ਵਿੱਚ ਬਾ-ਕਮਾਲ ਕੰਮ ਕਰ ਰਹੇ ਹਨ। ਤੁਲੀ ਜੀ ਨੇ 50 ਦੇ ਕਰੀਬ ਵਿਦਿਆਰਥੀਆਂ ਨੂੰ ਥੀਏਟਰ ਦੀ ਕਰਵਾਈ ਉਹ ਸੁਪਰ ਸਟਾਰ ਹਨ।

ਭਾਵੇਂ ਕਿ ਉਹ ਅੱਜ-ਕੱਲ ਡੀ ਡੀ ਪੰਜਾਬੀ ਦੇ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਵਿੱਚ ਬਤੌਰ ਮਿੱਠਾ ਸਿੰਘ ਭੂਮਿਕਾ ਨਿਭਾ ਰਹੇ ਹਨ ਤੇ ਨਾਲ ਨਾਲ ਬੱਚਿਆਂ ਨੂੰ ਥੀਏਟਰ ਵੀ ਸਿਖਾ ਰਹੇ ਹਨ।ਉਹ ਆਪਣੀ ਸਾਰੀ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਉਸਤਾਦਾਂ ,ਮਾਤਾ-ਪਿਤਾ ਅਤੇ ਦੋਸਤਾਂ-ਮਿੱਤਰਾਂ ਨੂੰ ਦਿੰਦੇ ਜਿੰਨਾਂ ਸਦਕੇ ਉਹ ਪੰਜਾਬ ਅਤੇ ਪੰਜਾਬੀਅਤ ਲਈ ਕੁਝ ਕਰ ਸਕੇ ਹਨ।ਆਖਿਰ ਵਿੱਚ ਉਹ ਪੰਜਾਬ ਵਾਸੀਆਂ ਨੂੰ ਚੰਗਾ ਸੁਣਨ ,ਚੰਗਾ ਲਿਖਣ ਅਤੇ ਚੰਗਾ ਕਰਨ ਦਾ ਸੰਦੇਸ਼ ਦਿੰਦੇ ਹਨ ਤਾਂ ਹੀ ਅਸੀਂ ਆਪਣੀ ਵਰਤਮਾਨ ਜਿੰਦਗੀ ਨੂੰ ਸੁਹਾਵਣਾ ਬਣਾ ਸਕਦੇ ਹਾਂ।

‘ਧੀਆਂ ਨੂੰ ਮਾਰੀ ਜਾਂਦੇ ,ਨੂੰਹਾਂ ਨੂੰ ਸਾੜੀ ਜਾਂਦੇ’
‘ਵਸੋਂ ਵਧਾਈ ਜਾਂਦੇ ,ਧਰਤੀ ਮਚਾਈ ਜਾਂਦੇ’
ਗ਼ਰੀਬ ਲੋਕਾਂ ਲਈ ਰੱਬ ਨੂੰ ਉਲਾਂਭਾ ਵੀ ਉਹ ਆਪਣੇ ਗੀਤਾਂ ਵਿੱਚ ਇਉਂ ਮਾਰਦੇ,
ਰੱਬਾ ਜਦੋਂ ਵੀ ਕਿਸੇ ਦਾ ਨਸੀਬ ਲਿਖੀ ‘ਕਿਸੇ ਦੇ ਨਾਂ ਅੱਗੇ ਨਾ ਗ਼ਰੀਬ ਲਿਖੀ’
ਉਹਨਾਂ ਦਾ ਇੱਕ ਹੋਰ ਗੀਤ ਕਾਫੀ ਮਕਬੂਲ ਹੋਇਆ ,
‘ਸਾਡਾ ਨੀ ਕਸੂਰ ,ਸਾਡੇ ਦਿਲ ਦਾ ਕਸੂਰ,
ਅਸੀਂ ਗੋਰਿਆਂ ਰੰਗਾਂ ‘ਤੇ ਮਰਦੇ,

ਅੱਜ ਤੱਕ ਲਗਭਗ 150 ਦੇ ਕਰੀਬ ਗੀਤ ਲਿਖੇ ।

ਆਪ ਨੇ ਸਟੇਜ ,ਰੇਡੀਉ,ਟੀ.ਵੀ ਲਈ ਨਾਟਕ ਲਿਖੇ ,ਖੇਡੇ ਅਤੇ ਨਿਰਦੇਸ਼ਤ ਕੀਤੇ।ਕਹਿੰਦੇ ਹਨ ਕਿ ਜਦੋਂ ਕਿਸੇ ਮਾਲੀ ਦੇ ਲਾਏ ਬੂਟੇ ਫਲ ਦੇਣ ਲੱਗ ਜਾਂਦੇ ਹਨ ਤਾਂ ਜਿਹੜੀ ਓਸ ਨੂੰ ਹੁੰਦੀ ਹੈ ਬੱਸ ਉਹੀ ਜਾਣਦਾ ਹੈ , ਰਾਜ ਕੁਮਾਰ ਤੁਲੀ ਵੱਲੋਂ ਸਿਖਾਏ ਅਨੇਕਾਂ ਸਿਖਿਆਰਥੀਂ ਅੱਜ ਦੇਸ਼ਾਂ,ਵਿਦੇਸ਼ਾਂ ਵਿੱਚ ਰੇਡੀਉ,ਟੀ.ਵੀ,ਪਾਲੀਵੁੱਡ ਅਤੇ ਬਾਲੀਵੁੱਡ ਵਿੱਚ ਬਾ-ਕਮਾਲ ਕੰਮ ਕਰ ਰਹੇ ਹਨ। ਤੁਲੀ ਜੀ ਨੇ 50 ਦੇ ਕਰੀਬ ਵਿਦਿਆਰਥੀਆਂ ਨੂੰ ਥੀਏਟਰ ਦੀ ਕਰਵਾਈ ਉਹ ਸੁਪਰ ਸਟਾਰ ਹਨ।

ਭਾਵੇਂ ਕਿ ਉਹ ਅੱਜ-ਕੱਲ ਡੀ ਡੀ ਪੰਜਾਬੀ ਦੇ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਵਿੱਚ ਬਤੌਰ ਮਿੱਠਾ ਸਿੰਘ ਭੂਮਿਕਾ ਨਿਭਾ ਰਹੇ ਹਨ ਤੇ ਨਾਲ ਨਾਲ ਬੱਚਿਆਂ ਨੂੰ ਥੀਏਟਰ ਵੀ ਸਿਖਾ ਰਹੇ ਹਨ।ਉਹ ਆਪਣੀ ਸਾਰੀ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਉਸਤਾਦਾਂ ,ਮਾਤਾ-ਪਿਤਾ ਅਤੇ ਦੋਸਤਾਂ-ਮਿੱਤਰਾਂ ਨੂੰ ਦਿੰਦੇ ਜਿੰਨਾਂ ਸਦਕੇ ਉਹ ਪੰਜਾਬ ਅਤੇ ਪੰਜਾਬੀਅਤ ਲਈ ਕੁਝ ਕਰ ਸਕੇ ਹਨ।ਆਖਿਰ ਵਿੱਚ ਉਹ ਪੰਜਾਬ ਵਾਸੀਆਂ ਨੂੰ ਚੰਗਾ ਸੁਣਨ ,ਚੰਗਾ ਲਿਖਣ ਅਤੇ ਚੰਗਾ ਕਰਨ ਦਾ ਸੰਦੇਸ਼ ਦਿੰਦੇ ਹਨ ਤਾਂ ਜੋ ਅਸੀਂ ਆਪਣੀ ਜਿੰਦਗੀ ਨੂੰ ਹੁਸੀਨ ਤੇ ਖੂਬਸੂਰਤ ਬਣਾ ਸਕੀਏ ਅਤੇ ਦੂਜਿਆਂ ਲਈ ਚਾਨਣ ਮੁਨਾਰਾ ਬਣ ਸਕੀਏ।

– ਰਮੇਸ਼ਵਰ ਸਿੰਘ ਪਟਿਆਲਾ

ਸੰਪਰਕ ਨੰਬਰ 9914880392

Previous articleपुलिस-राज्य की ओर भारत ?
Next articleIndia towards a police-state ?