ਸ਼ਾਮਚੁਰਾਸੀ 27 ਜੁਲਾਈ, (ਚੁੰਬਰ) (ਸਮਾਜ ਵੀਕਲੀ) – ਜਿਵੇ ਕਿ ਅਸੀ ਸਭ ਜਾਣਦੇ ਹਾਂ ਕਿ ਪੂਰਾ ਵਿਸ਼ਵ ਕੋਰੋਨਾ ਮਹਾਮਾਰੀ ਦੀ ਲਪੇਟ ਵਿੱਚ ਹੈ ਅਤੇ ਬਹੁਤ ਸਾਰੇ ਦੇਸ਼ਾ ਦੇ ਵਿਗਿਆਨੀ ਇਸ ਤੇ ਕਾਬੂ ਪਾਉਣ ਲਈ ਵੈਕਸੀਨ ਦੀ ਤਿਆਰੀ ਵਿੱਚ ਪੂਰ ਜੋਰ ਜੁਟੇ ਹੋਏ ਹਨ । ਇਸ ਕੋਰੋਨਾ ਸਕੰਟ ਦੋਰਾਨ ਅਸੀ ਪਹਿਲਾਂ ਤੋ ਪ੍ਰਭਾਵਿਤ ਵਾਇਰਲ ਬਿਮਾਰੀਆਂ ਜਿਵੇ ਹੈਪਾਟਾਇਟਸ ਅਤੇ ਐਚ.ਆਈ. ਵੀ. ਏਡਜ ਆਦਿ ਨੂੰ ਅੱਖੋ ਪਰੋਖੇ ਨਹੀ ਕਰ ਸਕਦੇ ।
ਵਿਸ਼ਵ ਸਿਹਤ ਸੰਗਠਨ ਵੱਲੋ ਹਰ ਸਾਲ 28 ਜੁਲਾਈ ਨੂੰ ਵਿਸ਼ਵ ਹੈਪੇਟਾਈਟਿਸ ਦਿਵਸ ਮਨਾ ਕੇ ਇਸ ਬਿਮਾਰੀ ਪ੍ਰਤੀ ਜਾਗਰੂਕਤਾ ਪੈਦਾ ਕਰਨ ਹਿੱਤ ਵੱਖ ਵੱਖ ਆਈ. ਈ. ਸੀ. ਗਤੀਵਿਧੀਆ ਰਾਹੀ ਜਾਣਕਾਰੀ ਦਿੱਤੀ ਜਾਦੀ ਹੈ ਤਾ ਜੋ ਲੋਕ ਇਹਨਾਂ ਬਿਮਾਰੀਆਂ ਪ੍ਰਤੀ ਜਾਗਰੂਕ ਹੋ ਕੇ ਸਚੇਤ ਹੋ ਜਾਣ । ਹੈਪੇਟਾਈਟਿਸ ਮੁੱਕਤ ਭਵਿੱਖ ਥੀਮ ਨੂੰ ਇਹ ਸਾਲ ਸਪਰਪਿਤ ਹੈ ਜਿਸ ਦਾ ਉਦੇਸ਼ ਆਉਣ ਵਾਲੇ ਸਮੇ ਵਿੱਚ ਇਸ ਬਿਮਾਰੀ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਨੂੰ ਘਟਾਉਣਾ ਹੈ । ਇਥੇ ਇਹ ਦੱਸਣਾ ਜਰੂਰੀ ਹੈ ਕਿ ਹੈਪੇਟਾਈਟਿਸ ਦੀਆਂ ਪੰਜ ਕਿਸਮਾਂ ਜੋ ਹੈਪੇਟਾਈਟਿਸ ਏ , ਬੀ ,ਸੀ , ਡੀ ਅਤੇ ਈ ਹੁੰਦੀਆਂ ਹਨ ਜੋ ਜਿਗਰ ਦੀਆਂ ਬਿਮਾਰੀਆਂ ਨਾਲ ਸਬੰਧਿਤ ਹਨ ।
ਹੈਪੇਟਾਈਟਿਸ ਏ ਅਤੇ ਈ ਸਾਫ ਸਫਾਈ ਦੀ ਘਾਟ , ਅਣਹਾਈਜੀਨਿਕ ਭੋਜਨ ਅਤੇ ਦੂਸ਼ਿਤ ਪੀਣ ਵਾਲੇ ਪਾਣੀ ਤੋ ਹੁੰਦਾ ਹੈ , ਜਦ ਕਿ ਇਸ ਦੀ ਕੈਟਗਰੀ ਬੀ , ਸੀ, ਅਤੇ ਡੀ . ਖਤਰਨਾਕ ਲਾਗ ਹਨ ਜਿਹੜੀ ਕਿ ਵਾਇਰਸ ਨਾਲ ਫੈਲਦੀ ਹੈ ਤੇ ਜਿਗਰ ਨੂੰ ਨੁਕਸਾਨ ਕਰਦੀ ਹੈ । ਇਸ ਨੂੰ ਆਮ ਸ਼ਬਦਾ ਵਿੱਚ ਕਾਲਾ ਪੀਲੀਆ ਵੀ ਕਿਹਾ ਜਾਦਾ ਹੈ । ਇਹ ਲਾਗ ਮਰੀਜ ਨੂੰ ਖੂਨ , ਥੁੱਕ , ਅਨ ਸੁਰੱਖਿਅਤ ਸੰਭੋਗ , ਸੂਈ ਸਰਿੰਜ ਨਾਲ ਇਕ ਛੂਤ ਵਾਲੇ ਵਿਆਕਤੀ ਤੋ ਦੂਜੇ ਵਿਆਕਤੀ ਨਾਲ ਲੱਗਦੀ ਹੈ ।
ਹੈਪੇਟਾਈਟਿਸ ਦੇ ਲੱਛਣਾ ਵਿੱਚ ਬੁਖਾਰ ਹੋਣਾ , ਭੁੱਖ ਦਾ ਘੱਟ ਲਗਣਾ , ਥਕਾਵਟ ਜਾ ਕਮਜੋਰੀ ਮਹਿਸੂਸ ਕਰਨਾ , ਚਮੜੀ ਅਤੇ ਅੱਖਾਂ ਦਾ ਪੀਲਾਂ ਹੋਣਾ , ਪੇਟ ਵਿੱਚ ਦਰਦ , ਗੂੜੇ ਪੀਲੇ ਰੰਗ ਦਾ ਪਿਸ਼ਾਬ , ਟੱਟੀ ਦਾ ਰੰਗ ਚਿੱਟਾ ਹੋਣਾ ਆਦਿ ਹੁੰਦੇ ਹਨ । ਅਜਿਹੇ ਲੱਛਣਾ ਵਾਲੇ ਵਿਅਕਤੀ ਨੂੰ ਨਜਦੀਕੀ ਸਿਹਤ ਸੰਸਥਾਂ ਵਿੱਚ ਡਾਕਟਰ ਤੋ ਸਲਾਹ ਲੈਣੀ ਚਾਹੀਦੀ ਹੈ । ਬਿਮਾਰੀ ਤੋ ਬਚਾਅ ਲਈ ਗਰਮੀ ਅਤੇ ਬਰਸਾਤੀ ਮੌਸਮ ਅਨੁਸਾਰ ਬਜਾਰੀ ਖਾਣ ਵਾਲੀਆ ਵਸਤੂਆਂ ਤੋ ਪਰਹੇਜ ਅਤੇ ਪੀਣ ਵਾਲੇ ਪਾਣੀ ਨੂੰ ਕਲੋਰੀਨੇਟ ਜਾ ਉਬਾਲ ਕੇ ਪੀਣਾ ਚਹੀਦਾ ਹੈ ।
ਸੂਈਆਂ ਸਰਿੰਜਾਂ ਦਾ ਸਾਝਾਂ ਇਸਤੇਮਾਲ ਨਾ ਕੀਤਾ ਜਾਵੇ, ਰੇਜਰ ਤੇ ਬੁਰਸ਼ ਸਾਝੇ ਨਾ ਕੀਤੇ ਜਾਣ ,ਟੈਟੂ ਨਾ ਬਣਾਏ ਜਾਣ ,ਸੰਕਟ ਸਮੇ ਸਰਕਾਰ ਵੱਲੋ ਮਨੰਜੂਰ ਸ਼ੂਦਾ ਬਲੱਡ ਬੈਕ ਤੋ ਹੀ ਮਰੀਜ ਨੂੰ ਟੈਸਟ ਕੀਤਾ ਹੋਇਆ ਖੂਨ ਦਿੱਤਾ ਜਾਵੇ ਅਤੇ ਅਨ ਸੁਰੱਖਿਆਤ ਸੰਭੋਗ ਤੋ ਬਚਿਆ ਜਾਵੇ । ਬਚਾਅ ਵੱਜੋ ਹੈਪੇਟਾਈਟਿਸ ਏ ਅਤੇ ਈ ਨੂੰ ਅਸੀ ਸਾਫ ਸਫਾਈ , ਹਾਈਜੀਨਿਕ ਖਾਦ ਪਦਾਰਥ ਅਤੇ ਸਾਫ ਪਾਣੀ ਦੀ ਵਰਤੋ ਨਾਲ ਰੋਕਥਾਮ ਕਰ ਸਕਦੇ ਹਾਂ ਜਦ ਕਿ ਹੈਪੇਟਾਈਟਿਸ ਬੀ ਦੇ ਇਲਾਜ ਲਈ ਸਰਕਾਰ ਵੱਲੋ ਛੋਟੇ ਬੱਚਿਆ ਲਈ ਰੂਟੀਨ ਟੀਕਾਂਕਰਨ ਵਿੱਚ ਹੈਪੇਟਾਈਟਿਸ ਬੀ ਦੀ ਵੈਕਸੀਨ ਸ਼ਾਮਿਲ ਕੀਤੀ ਹੋਈ ਹਾ ਜਿਸ ਨਾਲ ਪੱਤੀ ਰੋਧਿਕ ਸ਼ਕਤੀ ਵਧਦੀ ਹੈ ।
ਸੰਸਥਾਂ ਵਿੱਚ ਜਨਮ ਲੈਣ ਵਾਲੇ ਬੱਚਿਆ ਨੂੰ 24 ਘੰਟੇ ਦੇ ਅੰਦਰ ਇਸਦਾ ਟੀਕਾ ਲਗਾਇਆ ਜਾਦਾ ਹੈ । ਨੈਸ਼ਨਲ ਵਾਇਰਲ ਹੈਪੇਟਾਈਟਿਸ ਕੰਟਰੋਲ ਪ੍ਰੋਗਰਾਮ ਅਧੀਨ ਹੈਪੇਟਾਈਟਿਸ ਸੀ ਦੇ ਇਲਾਜ ਲਈ ਪੰਜਾਬ ਸਰਕਾਰ ਵੱਲੋ ਮੁੱਖ ਮੰਤਰੀ ਪੰਜਾਬ ਹੈਪੇਟਾਈਟਿਸ ਸੀ ਰਲੀਫ ਫੰਡ ਤਹਿਤ ਰਾਜ ਦੇ 22 ਜਿਲਾਂ ਹਸਪਤਾਲਾ ਅਤੇ ਤਿੰਨ ਮੈਡੀਕਲ ਕਾਲਜਾਂ ਵਿੱਚ ਜਾਂਚ ਅਤੇ ਇਲਾਜ ਮੁੱਫਤ ਹੁੰਦੀ ਹੈ ।
ਜਿਲਾਂ ਹੁਸ਼ਿਆਰਪੁਰ ਵਿੱਚ ਇਸ ਪ੍ਰੋਗਰਾਮ ਤਹਿਤ ਹੁਣ ਤੱਕ 3216 ਮਰੀਜ ਰਜਿਸਟਿਡ ਹੋਏ ਹਨ , 2915 ਮਰੀਜਾਂ ਦਾ ਇਲਾਜ ਪੂਰਾ ਹੋ ਚੁੱਕਾ ਹੈ ਜਦ ਕਿ 165 ਮਰੀਜ ਇਲਾਜ ਅਧੀਨ ਹਨ । ਆਓ ਇਸ ਵਿਸ਼ਵ ਹੈਪੀਟਿਟਸ ਦਿਵਸ ਮੋਕੇ ਤੇ ਚੰਗੀਆ ਸਿਹਤਮੰਦ ਅਦਾਤਾਂ ਆਪਣਾ ਕੇ ਨਸ਼ਿਆ ਤੋ ਪਰਹੇਜ ਕਰਨ ਅਤੇ ਅਣਗਿਹਲੀ ਨੂੰ ਤਿਆਗ ਦੇ ਹੋਏ ਕੋਰੋਨਾ ਅਤੇ ਹੋਰ ਵਾਇਰਲ ਬਿਮਾਰੀਆਂ ਤੋ ਆਪਣੇ ਆਪ ਨੂੰ ਬਚਾਅ ਕਿ ਸਿਹਤ ਮੰਦ ਸਮਾਜ ਅਤੇ ਖੁਸ਼ਹਾਲ ਦੇਸ਼ ਦੀ ਸਿਰਜਣਾ ਕਰੀਏ ।