ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ

ਕੈਪਸ਼ਨ-ਸੀ ਐਚ ਸੀ ਫੱਤੂ ਢੀਂਗਾ ਵਿਖੇ ਵਿਸ਼ਵ ਮਲੇਰੀਆ ਦਿਵਸ ਮਨਾਉਂਦੇ ਹੋਏ ਨੋਡਲ ਅਫਸਰ ਡਾ.ਤਰਦੀਪ ਸਿੰਘ ਤੇ ਨਾਲ ਹੈਲਥ ਇੰਸਪੈਕਟਰ ਗੁਰਮੀਤ ਸਿੰਘ ਤੇ ਸਿਹਤ ਵਿਭਾਗ ਦੀ ਟੀਮ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸਿਵਲ ਸਰਜਨ ਕਪੂਰਥਲਾ ਡਾ. ਪਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤੇ ਸੀ ਐਚ ਸੀ ਫੱਤੂ ਢੀਂਗਾ ਵਿਖੇ ਐੱਸ ਐੱਮ ਓ ਡਾ.ਰਾਜੀਵ ਪਰਾਸ਼ਰ ਦੀ ਅਗਵਾਈ ਹੇਠ ਨੋਡਲ ਅਫਸਰ ਡਾ. ਤਰਦੀਪ ਸਿੰਘ ਦੀ ਦੇਖਰੇਖ ਹੇਠ ਹੈਲਥ ਇੰਸਪੈਕਟਰ ਗੁਰਮੀਤ ਸਿੰਘ ਸੁਰਖਪੁਰ ਨੇ ਫੱਤੂ ਢੀਂਗਾ ਵਿਖੇ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ। ਜਿਸ ਵਿੱਚ ਮਲੇਰੀਏ ਬਾਰੇ ਦੱਸਦੇ ਹੋਏ ਡਾ. ਤਰਦੀਪ ਸਿੰਘ ਨੇ ਦੱਸਿਆ ਕਿ ਮਲੇਰੀਆ ਬੁਖਾਰ ਮਾਦਾ ਏਨਾ ਸਲੀਵਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ।ਮੱਛਰ ਪੂਰੇ ਸਾਫ਼ ਪਾਣੀ ਵਿੱਚ ਪੈਦਾ ਹੁੰਦਾ ਹੈ। ਇਹ ਮੱਛਰ ਰਾਤ ਤੇ ਸਵੇਰ ਵੇਲੇ ਕੱਟਦਾ ਹੈ ।

ਠੰਡ ਅਤੇ ਕਾਂਬੇ ਨਾਲ ਤੇਜ਼ ਬੁਖਾਰ , ਸਿਰਦਰਦ , ਬੁਖਾਰ ਥਕਾਵਟ ਤੇ ਕਮਜ਼ੋਰੀ ਆਦਿ ਇਸ ਦੇ ਮੁੱਖ ਲੱਛਣ ਹਨ । ਉਨ੍ਹਾਂ ਨੇ ਇਸ ਸਬੰਧੀ ਜਾਗਰੂਕ ਕਰਦੇ ਹੋਏ ਕਿਹਾ ਕਿ ਇਸ ਤੋਂ ਬਚਾਅ ਲਈ ਮੱਛਰ ਭਜਾਓ ਕਰੀਮਾਂ ਤੇ ਤੇਲ ਦਾ ਇਸਤੇਮਾਲ ਕਰੋ । ਉਕਤ ਟੀਮ ਮੈਂਬਰਾਂ ਨੇ ਦੱਸਿਆ ਕਿ ਟੀਮਾਂ ਘਰਾਂ ਵਿਚ ਕੋਰੋਨਾ ਸਬੰਧੀ ਕੰਮਾਂ ਦੇ ਨਾਲ ਨਾਲ ਮਲੇਰੀਆ ਡੇਂਗੂ ਬੁਖਾਰ ਤੇ ਸ਼ੱਕੀ ਕੇਸਾਂ ਦੀ ਪਛਾਣ ਕਰਨ ਖੂਨ ਦੀਆਂ ਸਲਾਈਡਾਂ ਲੈ ਕੇ ਤੁਰੰਤ ਰਿਪੋਰਟ ਕਰਨ ਤੇ ਜਲਦੀ ਤੋਂ ਜਲਦੀ ਇਲਾਜ ਕਰਨ ਸਬੰਧੀ ਕੰਮ ਕਰ ਰਹੀਆਂ ਹਨ। ਇਸ ਮੌਕੇ ਡਾ.ਅਰੁਨ ਤੇ ਵਰਕਰ ਦਵਿੰਦਰ ਸਿੰਘ ਭਵਾਨੀਪੁਰ , ਸੁਖਵਿੰਦਰ ਸਿੰਘ,ਅਰਸ਼ਦੀਪ ਸਿੰਘ,ਬਲਜਿੰਦਰ ਸਿੰਘ, ਪ੍ਰਗਟ ਸਿੰਘ, ਜਗਦੀਸ਼ ਸਿੰਘ, ਦਵਿੰਦਰ ਭਾਰਦਵਾਜ ਆਦਿ ਹਾਜ਼ਰ ਸਨ।

Previous articleਉੱਡ – ਪੁੱਡ ਗਏ ਚਿੱਠੀਆਂ , ਚਿਡ਼ੀਆਂ ਤੇ ਚਬੂਤਰੇ
Next articleਮਜ਼ਦੂਰ ਦਿਵਸ ਤੇ ਬਾਪੂ ਦੀਆਂ ਬਾਤਾਂ