ਪੰਜਾਬ ਦੇ ਪ੍ਰਸਿੱਧ ਲੇਖਕ ਅਤੇ ਸ਼ਾਇਰ ਮਹਿੰਦਰ ਸੂਦ ਵਿਰਕ ਨੂੰ ਕੀਤਾ ਗਿਆ ਸਨਮਾਨਿਤ

ਫਿਲੌਰ, ਅੱਪਰਾ  (ਜੱਸੀ)-ਪੰਜਾਬ ਦੇ ਪ੍ਰਸਿੱਧ ਲੇਖਕ ਅਤੇ ਸ਼ਾਇਰ ਮਹਿੰਦਰ ਸੂਦ ਵਿਰਕ ਨੂੰ ਪੁਰਾਤਨਤਾ ਤੋਂ ਨਵੀਨਤਾ ਵੱਲ ਵੱਧਦੇ ਹੋਏ ਸਾਹਿਤਕ ਮੰਚ ਅਤੇ ਪ੍ਰਕਾਸ਼ਨ ਮੰਚ ਮਾਨਸਰੋਵਰ ਪੰਜਾਬੀ ਸਾਹਿਤ ਅਕਾਦਮੀ ਰਾਜਸਥਾਨ ਵੱਲੋਂ 19 ਅਪ੍ਰੈਲ 2024 ਦਿਨ ਸ਼ੁੱਕਰਵਾਰ ਨੂੰ ਕਰਵਾਏ ਗਏ ਲਾਈਵ ਕਵਿਤਾ ਸੈਸ਼ਨ ਵਿੱਚ ਲੇਖਕ ਸੂਦ ਵਿਰਕ ਦੀ ਭਰਵੀਂ ਹਾਜ਼ਰੀ ਨੂੰ ਦੇਖ ਦੇ ਹੋਏ ਸਨਮਾਨ ਪੱਤਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਕਵਿਤਾ ਸੈਸ਼ਨ ਦੇ ਵਿੱਚ ਸੂਦ ਵਿਰਕ ਨੇ ਦੋ ਰਚਨਾਵਾਂ “ਇਨਸਾਨੀਅਤ ਜ਼ਿੰਦਾਬਾਦ” ਅਤੇ “ਕੁੱਝ ਗੱਲਾਂ” ਨਾਲ ਸਾਂਝ ਪਾਈ। ਜਿਸ ਤੋਂ ਬਾਅਦ ਕਵਿਤਾ ਸੈਸ਼ਨ ਦੇ ਸੰਚਾਲਕ ਨੇ ਕਿਹਾ ਕਿ ਸੂਦ ਵਿਰਕ ਦੀਆਂ ਰਚਨਾਵਾਂ ਬਹੁਤ ਪ੍ਰਭਾਵਸ਼ਾਲੀ ਅਤੇ ਸਮਾਜ ਨੂੰ ਸੇਧ ਦੇਣ ਵਾਲੀਆਂ ਹਨ ਅਤੇ ਇਹ ਮੰਚ ਲੇਖਕ ਸੂਦ ਵਿਰਕ ਨੂੰ ਉਹਨਾਂ ਦੇ ਉੱਜਵਲ ਭਵਿੱਖ ਅਤੇ ਸਫਲ ਸਾਹਿਤਕ ਸਫ਼ਰ ਦੇ ਲਈ ਸ਼ੁੱਭਕਾਮਨਾਵਾਂ ਦਿੰਦਾ ਹੈ।
ਸੂਦ ਵਿਰਕ ਨੇ ਕਿਹਾ ਕਿ ਮਾਨਸਰੋਵਰ ਪੰਜਾਬੀ ਸਾਹਿਤ ਅਕਾਦਮੀ ਰਾਜਸਥਾਨ ਦੀ ਸਮੁੱਚੀ ਟੀਮ ਦਾ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਅਤੇ ਬਣਦੇ ਮਾਣ ਸਤਿਕਾਰ ਨੂੰ ਲੈ ਕੇ, ਅਤੇ ਨਵੇਂ ਪੁਰਾਣੇ ਕਲਮਕਾਰਾਂ ਨੂੰ ਇੱਕ ਕਦਮ ਹੋਰ ਅੱਗੇ ਲਿਆਉਣ ਲਈ ਇਹ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਅਤੇ ਉਹਨਾਂ ਨੇ ਉਚੇਚੇ ਤੌਰ ਤੇ ਮੰਚ ਸੰਚਾਲਨ ਗੁਰਦੀਪ ਅਤੇ ਪ੍ਰਧਾਨ ਸੀਆ ਭਾਰਤੀ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਉਹ ਕਾਮਨਾ ਕਰਦੇ ਹਨ ਕਿ ਇਹ ਮੰਚ ਆਸਮਾਨ ਤੱਕ ਦੀਆਂ ਬੁਲੰਦੀਆਂ ਪਾਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਸ਼ਵ ਸੂਫੀ ਸੰਤ ਸਮਾਜ ਪੰਜਾਬ ਦੀ ਮੀਟਿੰਗ ਆਯੋਜਿਤ
Next article” ਚਿੱਟਾ”