ਵਿਰੋਧੀ ਧਿਰ ਕਿਸਾਨਾਂ ਦਾ ਭਲਾ ਨਹੀਂ ਚਾਹੁੰਦੀ: ਮੋਦੀ

ਦੇਹਰਾਦੂਨ (ਸਮਾਜ ਵੀਕਲੀ) : ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਊਤਰੀਆਂ ਵਿਰੋਧੀ ਧਿਰਾਂ ’ਤੇ ਤਿੱਖਾ ਹਮਲਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਅਜਿਹੇ ਲੋਕ ਚਾਹੁੰਦੇ ਹਨ ਕਿ ਸਿਰਫ਼ ਵਿਚੋਲੇ ਹੀ ਵਧਣ-ਫੁੱਲਣ। ਕਾਂਗਰਸ ਵਰਕਰਾਂ ਵੱਲੋਂ ਦਿੱਲੀ ’ਚ ਟਰੈਕਟਰ ਸਾੜਨ ਦੀ ਘਟਨਾ ਨੂੰ ਊਨ੍ਹਾਂ ਕਿਸਾਨਾਂ ਦਾ ਅਪਮਾਨ ਕਰਾਰ ਦਿੱਤਾ। ਕਾਂਗਰਸ ਦਾ ਨਾਮ ਲਏ ਬਿਨਾਂ ਊਨ੍ਹਾਂ ਕਿਹਾ,‘‘ਊਹ ਕਿਸਾਨਾਂ ਦੀ ਆਜ਼ਾਦੀ ਦਾ ਵਿਰੋਧ ਕਰ ਰਹੇ ਹਨ ਅਤੇ ਚਾਹੁੰਦੇ ਹਨ ਕਿ ਊਨ੍ਹਾਂ ਦੀਆਂ ਮੁਸ਼ਕਲਾਂ ਹਮੇਸ਼ਾ ਜਾਰੀ ਰਹਿਣ। ਕਿਸਾਨ ਜਿਨ੍ਹਾਂ ਖੇਤੀ ਸੰਦਾਂ ਦੀ ਪੂਜਾ ਕਰਦੇ ਹਨ, ਊਹ ਊਸ ਨੂੰ (ਟਰੈਕਟਰ) ਅੱਗ ਲਗਾ ਕੇ ਕਿਸਾਨਾਂ ਦਾ ਅਪਮਾਨ ਕਰ ਰਹੇ ਹਨ।’’

ਊਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਕਿਸਾਨਾਂ ਨੂੰ ਪਾਬੰਦੀਆਂ ਤੋਂ ਮੁਕਤ ਕਰਨਗੇ ਜਿਨ੍ਹਾਂ ਦਾ ਊਹ ਕਈ ਦਹਾਕਿਆਂ ਤੋਂ ਸਾਹਮਣਾ ਕਰ ਰਹੇ ਸਨ। ਪ੍ਰਧਾਨ ਮੰਤਰੀ ਨੇ ਕਿਹਾ,‘‘ਕਿਸਾਨਾਂ ਨੂੰ ਐੱਮਐੱਸਪੀ ਵੀ ਮਿਲੇਗੀ ਅਤੇ ਊਹ ਖੁੱਲ੍ਹੀ ਮੰਡੀ ’ਚ ਕਿਤੇ ਵੀ ਆਪਣੀ ਫ਼ਸਲ ਵੇਚ ਸਕਣਗੇ ਪਰ ਕੁਝ ਲੋਕ ਹਨ ਜੋ ਕਾਨੂੰਨਾਂ ਬਾਰੇ ਝੂਠ ਫੈਲਾ ਰਹੇ ਹਨ। ਪ੍ਰਦਰਸ਼ਨ ਕਰਨ ਦਾ ਮੁੱਖ ਕਾਰਨ ਇਹ ਹੈ ਕਿ ਊਨ੍ਹਾਂ ਲਈ ਕਾਲੇ ਧਨ ਦਾ ਇਕ ਹੋਰ ਵਸੀਲਾ ਬੰਦ ਹੋ ਗਿਆ ਹੈ।’’

ਸ੍ਰੀ ਮੋਦੀ ਨੇ ਕਿਹਾ ਕਿ ਵਿਰੋਧੀ ਧਿਰ ਕੋਲ ਸਿਆਸਤ ਕਰਨ ਦਾ ਇਕੋ ਢੰਗ ਰਹਿ ਗਿਆ ਹੈ ਅਤੇ ਊਹ ਸਿਰਫ਼ ਵਿਰੋਧ ਕਰਨਾ ਹੀ ਜਾਣਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤੀ ਕਾਨੂੰਨਾਂ ਜਿਹੇ ਊਠਾਏ ਗਏ ਸੁਧਾਰਵਾਦੀ ਕਦਮਾਂ ਦਾ ਵਿਰੋਧ ਕਰਕੇ ਇਹ ਤਾਕਤਾਂ ਆਪਣੇ ਆਪ ਨੂੰ ਸਮਾਜ ਅਤੇ ਮੁਲਕ ’ਚ ਅਪ੍ਰਸੰਗਕ ਬਣਾ ਰਹੇ ਹਨ।

ਊਨ੍ਹਾਂ ਦੋਸ਼ ਲਾਇਆ ਕਿ ਵਿਰੋਧੀ ਧਿਰ ਜੀਐੱਸਟੀ, ਇਕ ਰੈਂਕ ਇਕ ਪੈਨਸ਼ਨ, ਰਾਫ਼ਾਲ ਸੌਦਾ, ਗਰੀਬਾਂ ਲਈ 10 ਫ਼ੀਸਦੀ ਰਾਖਵਾਂਕਰਨ ਅਤੇ 26 ਨਵੰਬਰ ਨੂੰ ਸੰਵਿਧਾਨ ਦਿਵਸ ਜਿਹੇ ਸਮਾਗਮਾਂ ਆਦਿ ਨੂੰ ਚੁਣੌਤੀ ਦਿੰਦੀ ਰਹੀ ਹੈ। ਊਨ੍ਹਾਂ ਕਿਹਾ ਕਿ ਇਹ ਸਿਆਸਤ ਊਸ ਪਾਰਟੀ ਦੀ ਖਿਝ ਦਾ ਨਤੀਜਾ ਹੈ ਜਿਸ ਨੇ ਚਾਰ ਪੀੜ੍ਹੀਆਂ ਤੱਕ ਲੋਕਾਂ ’ਤੇ ਰਾਜ ਕੀਤਾ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਆਸੀ ਪਾਰਟੀ ਦੇ ਕਿਸੇ ਵੀ ਆਗੂ ਨੇ ‘ਸਟੈਚੂ ਆਫ਼ ਯੂਨਿਟੀ’ ਦਾ ਅਜੇ ਤੱਕ ਦੌਰਾ ਨਹੀਂ ਕੀਤਾ ਹੈ ਜੋ ਸਰਦਾਰ ਵੱਲਭ ਭਾਈ ਪਟੇਲ ਦੀ ਯਾਦ ’ਚ ਬਣਾਇਆ ਗਿਆ ਹੈ। ‘ਕਿਊਂਕਿ, ਊਨ੍ਹਾਂ ਨੇ ਸਿਰਫ਼ ਇਸ ਦਾ ਵਿਰੋਧ ਕਰਨਾ ਸੀ।’

ਊਨ੍ਹਾਂ ਜਨ-ਧਨ ਯੋਜਨਾ ਅਤੇ ਰਾਮ ਮੰਦਰ ਦਾ ਅਯੁੱਧਿਆ ’ਚ ਨੀਂਹ ਪੱਥਰ ਰੱਖਣ ਦੇ ਵਿਰੋਧ ਬਾਰੇ ਵੀ ਜ਼ਿਕਰ ਕੀਤਾ। ਕਾਂਗਰਸ ਦਾ ਨਾਮ ਲਏ ਬਿਨਾਂ ਊਨ੍ਹਾਂ ਦੋਸ਼ ਲਾਇਆ ਕਿ ਊਹ ਕਿਸਾਨਾਂ, ਨੌਜਵਾਨਾਂ ਅਤੇ ਫ਼ੌਜੀਆਂ ਨਾਲ ਨਹੀਂ ਹੈ। ਊਨ੍ਹਾਂ ਕਿਹਾ ਕਿ ਪਾਰਟੀ ਨੇ ਬਹਾਦਰ ਜਵਾਨਾਂ ਦੀ ਪ੍ਰਸ਼ੰਸਾ ਕਰਨ ਦੀ ਬਜਾਏ ਸਰਜੀਕਲ ਸਟਰਾਈਕ ਦੇ ਸਬੂਤ ਮੰਗੇ ਸਨ। ‘ਊਨ੍ਹਾਂ ਕਈ ਸਾਲਾਂ ਤੱਕ ਹਵਾਈ ਸੈਨਾ ਨੂੰ ਮਜ਼ਬੂਤ ਬਣਾਊਣ ਲਈ ਕੁਝ ਨਹੀਂ ਕੀਤਾ। ਮੈਨੂੰ ਖੁਸ਼ੀ ਹੈ ਕਿ ਰਾਫ਼ਾਲ ਜੈੱਟ ਅੱਜ ਹਵਾਈ ਸੈਨਾ ਨੂੰ ਮਜ਼ਬੂਤ ਬਣਾ ਰਹੇ ਹਨ।’’

ਸ੍ਰੀ ਮੋਦੀ ਨੇ ਵੀਡੀਓ ਕਾਨਫਰੰਸ ਰਾਹੀਂ ਨਮਾਮੀ ਗੰਗੇ ਤਹਿਤ ਹਰਿਦੁਆਰ, ਰਿਸ਼ੀਕੇਸ਼, ਮੁਣੀ-ਕੀ-ਰੇਤੀ ਕਸਬੇ ਅਤੇ ਬਦਰੀਨਾਥ ’ਚ ਛੇ ਸੀਵਰੇਜ ਟਰੀਟਮੈਂਟ ਪਲਾਂਟਾਂ ਦਾ ਊਦਘਾਟਨ ਕੀਤਾ। ਊਨ੍ਹਾਂ ਕਿਹਾ ਕਿ ਲੋਕਾਂ, ਕਿਸਾਨਾਂ, ਨੌਜਵਾਨਾਂ ਅਤੇ ਮੁਲਕ ਨੂੰ ਵੱਡੇ ਸੁਧਾਰਾਂ ਨਾਲ ਮਜ਼ਬੂਤ ਬਣਾਊਣ ਦੀ ਪ੍ਰਕਿਰਿਆ ਲਗਾਤਾਰ ਜਾਰੀ ਰਹੇਗੀ।

Previous articleਖੇਤੀ ਕਾਨੂੰਨਾਂ ਖ਼ਿਲਾਫ਼ ਹਰ ਲੜਾਈ ਲੜਾਂਗੇ: ਕੈਪਟਨ
Next articleਦਿੱਲੀ ਵਿੱਚ ਕਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਘਟੀ: ਜੈਨ