ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਬਾਬਾ ਬਿਸ਼ਨ ਸਿੰਘ ਵਿਰਦੀ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ ਸਮੂਹ ਵਿਰਦੀ ਭਾਈਚਾਰੇ ਨੂੰ ਸੂਚਿਤ ਕੀਤਾ ਗਿਆ ਕਿ ਇਸ ਵਾਰ 13 ਸਤੰਬਰ ਨੂੰ ਹੋਣ ਵਾਲਾ ਵਿਰਦੀ ਗੋਤ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਜੋ ਕਿ ਡਰੋਲੀ ਨਹਿਰ ਨਜਦੀਕ ਬਣਾਏ ਵਿਰਦੀ ਮੰਦਿਰ ਵਿਖੇ ਕਰਵਾਇਆ ਜਾਂਦਾ ਸੀ, ਕਰੋਨਾ ਮਹਾਂਮਾਰੀ ਕਾਰਨ ਸਰਕਾਰ ਦੀਆਂ ਹਦਾਇਤਾਂ ਧਿਆਨ ਵਿਚ ਰੱਖਦਿਆਂ ਮੁਲਤਵੀ ਕੀਤਾ ਗਿਆ ਹੈ। ਉਨ•ਾਂ ਦੱਸਿਆ ਕਿ ਦਰਬਾਰ ਦੀਆਂ ਧਾਰਮਿਕ ਰਸਮਾਂ ਸੀਮਤ ਕਮੇਟੀ ਮੈਂਬਰਾਂ ਵਲੋਂ ਅਦਾ ਕੀਤੀਆਂ ਜਾਣਗੀਆਂ ਪਰ ਮੇਲੇ ਵਿਚ ਸੰਗਤਾਂ ਦਾ ਇਕੱਠ ਨਹੀਂ ਕੀਤਾ ਜਾਵੇਗਾ।