ਵਿਨੋਦ ਦੂਆ ਖ਼ਿਲਾਫ਼ ਦਰਜ ਐਫਆਈਆਰ ਰੱਦ ਕਰਨ ਬਾਰੇ ਸੁਣਵਾਈ ਅੱਜ

ਨਵੀਂ ਦਿੱਲੀ (ਸਮਾਜਵੀਕਲੀ):  ਪੱਤਰਕਾਰ ਵਿਨੋਦ ਦੂਆ ਖ਼ਿਲਾਫ਼ ਹਿਮਾਚਲ ਪ੍ਰਦੇਸ਼ ਵਿਚ ਦਰਜ ਕਰਵਾਈ ਗਈ ਐਫਆਈਆਰ (ਦੇਸ਼ਧ੍ਰੋਹ ਦਾ ਕੇਸ) ਰੱਦ ਕਰਨ ਬਾਰੇ ਅਰਜ਼ੀ ’ਤੇ ਸੁਣਵਾਈ ਸੁਪਰੀਮ ਕੋਰਟ ਭਲਕੇ ਕਰੇਗਾ। ਸਥਾਨਕ ਭਾਜਪਾ ਆਗੂ ਨੇ ਉਨ੍ਹਾਂ ਦੇ ਯੂਟਿਊਬ ਸ਼ੋਅ ਦੇ ਮਾਮਲੇ ਵਿਚ ਕੇਸ ਦਰਜ ਕਰਵਾਇਆ ਸੀ ਤੇ ਦੂਆ ਨੇ ਇਸ ਨੂੰ ਰੱਦ ਕਰਵਾਉਣ ਲਈ ਅਰਜ਼ੀ ਪਾਈ ਹੈ।

ਵਿਸ਼ੇਸ਼ ਸੁਣਵਾਈ ਭਲਕੇ 11 ਵਜੇ ਤਿੰਨ ਜੱਜਾਂ ਦਾ ਬੈਂਚ ਕਰੇਗਾ। ਦਿੱਲੀ ਹਾਈ ਕੋਰਟ ਪਹਿਲਾਂ ਹੀ ਉਨ੍ਹਾਂ ਖ਼ਿਲਾਫ਼ ਜਾਂਚ ਉਤੇ ਰੋਕ ਲਾ ਚੁੱਕਾ ਹੈ।

Previous articleਜੰਮੂ ਕਸ਼ਮੀਰ ’ਚ ਹੈਰੋਇਨ ਸਣੇ ਦੋ ਪੰਜਾਬੀ ਗ਼੍ਰਿਫ਼ਤਾਰ
Next articleਕੁਲਗਾਮ ਮੁਕਾਬਲੇ ਵਿੱਚ ਦੋ ਅਤਿਵਾਦੀ ਹਲਾਕ