ਵਿਧਾਨ ਸਭਾ ਹਲਕਾ ਆਦਮਪੁਰ ਤੋਂ ਕੱਢੀ ‘ਪੰਜਾਬ ਬਚਾਓ ਹਾਥੀ ਯਾਤਰਾ’ ਦਾ ਧੁਦਿਆਲ’ਚ ਸਵਾਗਤ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਬਹੁਜਨ ਸਮਾਜ ਪਾਰਟੀ ਦੇ ਦਿਸ਼ਾ ਨਿਰਦੇਸ਼ ਹੇਠ ਪੰਜਾਬ ਭਰ ਤੇ ਹਰ ਹਲਕੇ ਤੋਂ ਕੱਢੀ ਜਾਣ ਵਾਲੀ ਪੰਜਾਬ ਬਚਾਓ ਹਾਥੀ ਯਾਤਰਾ ਦੀ ਕੜੀ ਤਹਿਤ ਵਿਧਾਨ ਸਭਾ ਹਲਕਾ ਆਦਮਪੁਰ ਵਲੋਂ ਵੀ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੀ ਬਸਪਾ ਬਾਨੀ ਦੇ 87ਵੇਂ ਜਨਮ ਦਿਨ ਨੂੰ ਸਮਰਪਿਤ ਕਰਕੇ ਵਿਸ਼ਾਲ ਮੋਟਰ ਸਾਈਕਲ ਰੈਲੀ ਕੱਢੀ ਗਈ। ਇਸ ਰੈਲੀ ਦਾ ਵੱਖ-ਵੱਖ ਪਿੰਡਾ ਵਿਚ ਭਰਵਾਂ ਸਵਾਗਤ ਕੀਤਾ ਗਿਆ। ਪਿੰਡ ਧੁਦਿਆਲ ਦੀ ਡਾ. ਅੰਬੇਡਕਰ ਕਲੱਬ ਵਲੋਂ ਪ੍ਰਗਟ ਚੁੰਬਰ, ਕੁਲਦੀਪ ਚੁੰਬਰ ਅਤੇ ਹੋਰ ਸਾਥੀਆਂ ਦੇ ਸਹਿਯੋਗ ਨਾਲ ਫਰੂਟ ਦਾ ਲੰਗਰ ਲਗਾਇਆ ਗਿਆ।

ਇਸ ਮੌਕੇ ਰੈਲੀ ਆਯੋਜਕਾਂ ਨੇ ਦੱਸਿਆ ਕਿ ਉਕਤ ਰੈਲੀ ਆਦਮਪੁਰ ਤੋਂ ਸ਼ੁਰੂ ਹੋ ਕੇ ਰਾਮ ਨਗਰ ਚੋਮੋਂ, ਕੰਦੋਲਾ, ਡੰਮੂਡਾ, ਡਰੋਲੀ, ਮਾਣਕੋ, ਘੜਿਆਲ, ਚੁਖਿਆਰਾ, ਮਸਾਣੀਆਂ, ਕਠਾਰ, ਕੂਪਰ, ਢੇਹਪੁਰ, ਸਫ਼ੀਪੁਰ, ਪੰਡੋਰੀ ਨਿੱਝਰਾਂ, ਨਾਜਕਾ, ਭੇਲਾਂ, ਸਾਰੋਬਾਦ, ਮੁਹੱਦੀਪੁਰ, ਕੋਟਲੀ ਅਰਾਈਆਂ, ਧੁਦਿਆਲ, ਨੰਗਲ ਸਲਾਲਾ, ਦਰਾਵਾਂ, ਕਿੰਗਰਾ ਚੋਅ ਵਾਲਾ, ਕਾਲਾ ਬੱਕਰਾ, ਬਿਆਸ ਪਿੰਡ ਅਤੇ ਅਲਾਵਲਪੁਰ ਤੱਕ ਸਜਾਈ ਗਈ। ਇਸ ਰੈਲੀ ਮੌਕੇ ਐਡਵੋਕੇਟ ਵਿਜੇ ਬੱਧਣ ਸੂਬਾ ਸਕੱਤਰ, ਸੇਵਾ ਸਿੰਘ ਰੱਤੂ ਸੂਬਾ ਸਲਾਹਕਾਰ, ਮਾ. ਰਾਮ ਲੁਭਾਇਆ, ਮਦਨ ਲਾਲ ਮੱਦੀ, ਸਤਨਾਮ ਕਲਸੀ, ਹੰਸ ਰਾਜ ਢੰਡਾ, ਮਨਜੀਤ ਸਿੰਘ, ਲਲਿਤ ਕੁਮਾਰ, ਪ੍ਰੇਮ ਪਾਲ, ਕੁਲਵੀਰ ਸਿੰਘ ਘੁੜਿਆਲ, ਰਕੇਸ਼ ਬੱਗਾ, ਅਸੋਕ ਮੋਗਾ, ਹੈਪੀ ਸਰੋਆ, ਮੋਨੂੰ ਕਠਾਰ, ਮਿੰਟੂ ਪਤਾਰਾ, ਬੰਟੀ ਸਰੋਆ, ਪ੍ਰਗਟ ਸਿੰਘ, ਸ਼ਰਨ ਰੱਤੂ, ਸੋਨੂੰ ਖੋਜਕੀਪੁਰ, ਅਮਨ ਲੜੋਈ ਸਮੇਤ ਵੱਡੀ ਗਿਣਤੀ ਵਿਚ ਸਾਥੀ ਹਾਜ਼ਰ ਸਨ।

Previous articleਯੂਨੀਵਰਸਿਟੀ ਵਲੋਂ ‘ਆਜ਼ਾਦੀ ਲਈ ਭਾਰਤ ਦਾ ਸੰਘਰਸ਼’ ਵਿਸ਼ੇ ਉਪਰ ਸੈਮੀਨਾਰ ਦਾ ਆਯੋਜਨ
Next articleश्रम कानूनों को खत्म करने के विरोध व बैंक कर्मचारियों की हड़ताल के समर्थन में पेम्फलेट वितरण किए