ਵਿਧਾਇਕ ਤੇ ਪੰਜ ਪੱਤਰਕਾਰਾਂ ਸਣੇ 185 ਦੀ ਰਿਪੋਰਟ ਨੈਗੇਟਿਵ

ਜਲੰਧਰ  (ਸਮਾਜਵੀਕਲੀ) ਜਲੰਧਰ ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਰਾਜਿੰਦਰ ਬੇਰੀ ਤੇ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਹਰਚਰਨ ਸਿੰਘ ਸਮੇਤ 185 ਜਣਿਆਂ ਦੀ ਕਰੋਨਾ ਰਿਪੋਰਟ ਨੈਗਟਿਵ ਆਈ ਹੈ। ਨਗਰ ਨਿਗਮ ਦੇ ਸਿਹਤ ਅਫ਼ਸਰ ਕ੍ਰਿਸ਼ਨ, ਸੁਪਰਡੈਂਟ ਇੰਜਨੀਅਰ ਰਜਨੀਸ਼ ਅਰੋੜਾ, ਸਤਿੰਦਰ ਮਹਾਜਨ ਤੇ ਹੋਰ ਮੁਲਜ਼ਮਾਂ ਦੀ ਰਿਪੋਰਟ ਵੀ ਨੈਗਟਿਵ ਆਉਣ ਨਾਲ ਨਗਰ ਨਿਗਮ ਦੇ ਅਧਿਕਾਰੀਆਂ ਨੇ ਸੁੱਖ ਦਾ ਸਾਹ ਲਿਆ ਹੈ।

ਨਗਰ ਨਿਗਮ ਦੀ ਬੀਟ ਕਰਨ ਵਾਲੇ ਵੱਖ-ਵੱਖ ਅਖਬਾਰਾਂ ਦੇ ਪੰਜ ਪੱਤਰਕਾਰਾਂ ਦੀ ਰਿਪੋਰਟ ਵੀ ਨੈਗਟਿਵ ਆਈ ਹੈ। ਮੇਅਰ ਜਗਦੀਸ਼ ਰਾਜਾ ਦੇ ਓਐੱਸਡੀ ਹਰਪ੍ਰੀਤ ਸਿੰਘ ਵਾਲੀਆ ਦੀ ਰਿਪੋਰਟ ਪਾਜ਼ੇਟਿਵ ਆਉਣ ਨਾਲ ਨਗਰ ਨਿਗਮ ਵਿੱਚ ਹਫੜਾ-ਦਫੜੀ ਮਚ ਗਈ ਸੀ।ਇਸੇ ਕਾਰਨ ਨਿਗਮ ਦਾ ਦਫਤਰ ਵੀ ਬੰਦ ਕਰਨਾ ਪਿਆ ਸੀ।

Previous articleਦੇਸ਼ ’ਚ ਕਰੋਨਾ ਨੇ ਲਈ 872 ਲੋਕਾਂ ਦੀ ਜਾਨ
Next articleਐੱਸਟੀਐੱਫ ਦਾ ਏਐੱਸਆਈ ਦੇ ਘਰ ਛਾਪਾ