ਵਿਧਾਇਕ ਚੀਮਾ ਵਲੋਂ ਸੁਲਤਾਨਪੁਰ ਲੋਧੀ ਵਿਖੇ ‘ਸਮਾਰਟ ਸਿਟੀ’ ਯੋਜਨਾ ਤਹਿਤ 2 ਪਾਰਕਾਂ ਦਾ ਨੀਂਹ ਪੱਥਰ

ਕੈਪਸਨ: ਮੁਹੱਲਾ ਮੋਰੀ ਸੁਲਤਾਨਪੁਰ ਲੋਧੀ ਵਿਖੇ ਪਾਰਕ ਦਾ ਨੀਂਹ ਪੱਥਰ ਰੱਖਦੇ ਹੋਏ ਵਿਧਾਇਕ ਨਵਤੇਜ ਸਿੰਘ ਚੀਮਾ ਤੇ ਹੋਰ।

134.18 ਕਰੋੜ ਰੁਪੈ ਦੇ ਕੰਮ ਜਲਦ ਮੁਕੰਮਲ ਕੀਤੇ ਜਾਣਗੇ

 ਕਪੂਰਥਲਾ/ਸੁਲਤਾਨਪੁਰ ਲੋਧੀ (ਸਮਾਜ ਵੀਕਲੀ) (ਕੌੜਾ)- ਪੰਜਾਬ ਸਰਕਾਰ ਵਲੋਂ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਨੂੰ ‘ਸਮਾਰਟ ਸਿਟੀ’ ਵਜੋਂ ਵਿਕਸਤ ਕਰਨ ਲਈ ਸ਼ੁਰੂ ਕੀਤੇ ਗਏ 134.18 ਕਰੋੜ ਰੁਪੈ ਦੇ ਵੱਖ-ਵੱਖ ਪ੍ਰਾਜੈਕਟਾਂ ਦਾ ਕੰਮ ਤੇਜੀ ਨਾਲ ਜਾਰੀ ਹੈ ਅਤੇ ਇਸ ਸਾਲ ਦੇ ਅੰਤ ਤੱਕ ਇਸਨੂੰ ਮੁਕੰਮਲ ਕਰ ਲਿਆ ਜਾਵੇਗਾ।

ਅੱਜ ਇੱਥੇ ‘ਸਮਾਰਟ ਸਿਟੀ’ ਤਹਿਤ ਉਸਾਰੇ ਜਾਣ ਵਾਲੇ 2 ਵਿਸ਼ੇਸ਼ ਪਾਰਕਾਂ ਦਾ ਨੀਂਹ ਪੱਥਰ ਰੱਖਣ ਮੌਕੇ ਵਿਧਾਇਕ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਗੁਰੂ ਦੀ ਨਗਰੀ ਨੂੰ ਸਰਬਪੱਖੀ ਤੌਰ ’ਤੇ ਵਿਕਸਤ ਕਰਨ ਲਈ ਲਗਭਗ 200 ਕਰੋੜ ਰੁਪੈ ਤੋਂ ਜਿਆਦਾ ਖਰਚ ਕੀਤਾ ਜਾ ਰਿਹਾ ਹੈ, ਜਿਸ ਤਹਿਤ ਸ਼ਹਿਰ ਨੂੰ ਸਾਰੇ ਪਾਸਿਓ 4 ਮਾਰਗੀ ਸੜਕਾਂ ਨਾਲ ਜੋੜਨ ਤੋਂ ਇਲਾਵਾ, ਰੇਲਵੇ ਸਟੇਸ਼ਨ ਨੂੰ ਵੀ ‘ਮਾਡਲ ਰੇਲਵੇ ਸਟੇਸ਼ਨ’ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ।

ਉਨ੍ਹਾਂ ਦਸਿਆ ਕਿ ਮੁਹੱਲਾ ਮੋਰੀ ਵਿਖੇ ਪਾਰਕ ਉੱਪਰ 78 ਲੱਖ ਰੁਪੈ ਅਤੇ ਬਾਬਾ ਜਵਾਲਾ ਸਿੰਘ ਨਗਰ ਵਿਖੇ ਪਾਰਕ ਉੱਪਰ ਇੱਕ ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਨ੍ਹਾਂ ਪਾਰਕਾਂ ਵਿਚ ਸਜਾਵਟੀ ਬੂਟਿਆਂ ਤੇ ਸੈਰਗਾਹ ਵਜੋਂ ਵਿਕਸਤ ਕਰਨ ਦੇ ਨਾਲ-ਨਾਲ ਓਪਨ ਏਅਰ ਜਿੰਮ ਵੀ ਵਿਕਸਤ ਕੀਤੇ ਜਾਣਗੇ।

ਨਗਰ ਕੌਂਸਲ ਦੇ ਪ੍ਰਧਾਨ ਦੀਪਕ ਧੀਰ ਰਾਜੂ ਨੇ ਵਿਧਾਇਕ ਚੀਮਾ ਵੱਲੋਂ ਕੀਤੇ ਗਏ ਇਹਨਾਂ ਸੁਭ ਕਾਰਜਾਂ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਪਾਰਕਾਂ ਦੀ ਦੇਖਰੇਖ ਦੀ ਜਿੰਮੇਵਾਰੀ ਨਗਰ ਕੌਂਸਲ ਵੱਲੋਂ ਸੁਚੱਜੇ ਤਰੀਕੇ ਨਾਲ ਨਿਭਾਈ ਜਾਵੇਗੀ।

ਇਸ ਮੌਕੇ ਕਾਰਜ ਸਾਧਕ ਅਫਸਰ ਬਲਜੀਤ ਸਿੰਘ ਬਿਲਗਾ ,ਜਸਪਾਲ ਸਿੰਘ ਧੰਜੂ ਚੇਅਰਮੈਨ ਕੰਬੋਜ ਵੈੱਲਫੇਅਰ ਬੋਰਡ ਪੰਜਾਬ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਵਿਨੋਦ ਗੁਪਤਾ ਤੇ ਅਸੋਕ ਕੁਮਾਰ ਮੋਗਲਾ, ਸੀਨੀਅਰ ਕੌਂਸਲਰ ਤੇਜਵੰਤ ਸਿੰਘ, ਕਾਂਗਰਸ ਦੇ ਸਹਿਰੀ ਪ੍ਰਧਾਨ ਸੰਜੀਵ ਮਰਵਾਹਾ, ਈ ਓ ਬਲਜੀਤ ਸਿੰਘ ਬਿਲਗਾ, ਕੌਂਸਲਰ ਨਵਨੀਤ ਸਿੰਘ ਚੀਮਾ, ਕੌਂਸਲਰ ਸੰਤਪ੍ਰੀਤ ਸਿੰਘ, ਸਾਬਕਾ ਕੌਂਸਲਰ ਜੁਗਲ ਕਿਸੋਰ ਕੋਹਲੀ,ਜਸਕਰਨ ਸਿੰਘ ਚੀਮਾ, ਨਰਿੰਦਰ ਸਿੰਘ ਪੰਨੂ, ਸਾਬਕਾ ਕੌਂਸਲਰ ਚਰਨ ਕਮਲ ਪਿੰਟਾ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous article‘ਫੁਕਰੇ ਬੰਦੇ’ ਟ੍ਰੈਕ ਰਾਹੀਂ ਲੋਕ ਗਾਇਕ ਪਾਲੀ ਦੇਤਵਾਲੀਆ ਭਰੇਗਾ ਜਲਦ ਹਾਜ਼ਰੀ – ਬਿੱਟੂ ਦੌਲਤਪੁਰੀ
Next articleਦੂਰਦਰਸ਼ਨ ਪੰਜਾਬੀ ਤੇ ਸਕੂਲੀ ਸਿੱਖਿਆ ਵਰਦਾਨ ਕੇ ਸਰਾਪ ?