ਵਿਧਾਇਕ ਚੀਮਾ ਨੇ ਕੀਤੀ ਵੱਖ ਵੱਖ ਪਿੰਡਾਂ ਦੇ ਸਰਪੰਚਾਂ ਨਾਲ ਮੀਟਿੰਗ

ਫੋਟੋ ਕੈਪਸ਼ਨ : ਹੁਸੈਨਪੁਰ ਦੂਲੋਵਾਲ ਵਿਖੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਅਤੇ ਮੌਕੇ ਤੇ ਮੌਜੂਦ ਵੱਖ ਵੱਖ ਪਿੰਡਾਂ ਦੇ ਸਰਪੰਚ ਸਾਹਿਬਾਨ ।

ਵਿਕਾਸ ਕਾਰਜਾਂ ਦੇ ਸਹਿਯੋਗ ਲਈ ਸਰਪੰਚਾਂ ਨੇ ਕੀਤਾ ਵਿਧਾਇਕ ਚੀਮਾ ਦਾ ਧੰਨਵਾਦ

ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਵੱਲੋਂ ਹਲਕੇ ਦੇ ਪਿੰਡ ਹੁਸੈਨਪੁਰ ਦੂਲੋਵਾਲ ਵਿਖੇ ਵੱਖ ਵੱਖ ਪਿੰਡਾਂ ਦੇ ਸਰਪੰਚਾਂ ਦੇ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ।

ਇਸ ਮੀਟਿੰਗ ਦੌਰਾਨ ਵਿਧਾਇਕ ਚੀਮਾ ਨੇ ਪਿੰਡਾਂ ਅੰਦਰ ਕੀਤੇ ਜਾ ਚੁੱਕੇ ਵਿਕਾਸ ਕਾਰਜਾਂ ਅਤੇ ਚੱਲ ਰਹੇ ਵਿਕਾਸ ਕਾਰਜਾਂ ਸਬੰਧੀ ਜਾਣਕਾਰੀ ਹਾਸਲ ਕੀਤੀ ਅਤੇ ਸਮੂਹ ਸਰਪੰਚਾਂ ਨੂੰ ਬਿਨਾਂ ਕਿਸੇ ਭੇਦ ਭਾਵ ਦੇ ਪਿੰਡਾਂ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ।

ਇਸ ਤੋਂ ਪਹਿਲਾਂ ਸਮੂਹ ਸਰਪੰਚਾਂ ਵੱਲੋਂ ਵਿਧਾਇਕ ਚੀਮਾ ਦਾ ਪਿੰਡ ਵਿਖੇ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਗਿਆ ।

ਇਸ ਮੌਕੇ ਤੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਹਲਕੇ ਦੇ ਸਮੂਹ ਪਿੰਡਾਂ ਅੰਦਰ ਸ਼ਹਿਰਾਂ ਦੀ ਤਰਜ ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਕਈ ਪਿੰਡਾਂ ਗਲੀਆਂ-ਨਾਲੀਆਂ , ਸਟਰੀਟ ਲਾਈਟਾਂ , ਛਪੜਾ , ਸੜਕਾਂ ,ਪਾਰਕਾਂ ਆਦਿ ਦਾ ਨਿਰਮਾਣ ਮੁਕੰਮਲ ਹੋ ਚੁੱਕਾ ਹੈ ਅਤੇ ਰਹਿੰਦੇ ਕੰਮਾਂ ਦਾ ਨਿਰਮਾਣ ਕਾਰਜ ਵੀ ਜੰਗੀ ਪੱਧਰ ਤੇ ਕਰਵਾਇਆ ਜਾ ਰਿਹਾ ਹੈ ।

ਚੀਮਾ ਨੇ ਕਿਹਾ ਕਿ ਸੂਬੇ ਦੀ ਕੈਪਟਨ ਸਰਕਾਰ ਪਿੰਡਾਂ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵਚਨਬੱਧ ਹੈ ਅਤੇ ਹਲਕੇ ਦੇ ਵਿਕਾਸ ਕਾਰਜਾਂ ਵਿਚ ਕਿਸੇ ਕਿਸਮ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

ਇਸ ਮੌਕੇ ਤੇ ਸੰਬੋਧਨ ਕਰਦੇ ਹੋਏ ਸੀਨੀਅਰ ਕਾਂਗਰਸੀ ਜੈਲਦਾਰ ਅਜੀਤਪਾਲ ਸਿੰਘ ਨੇ ਕਿਹਾ ਕਿ ਕਿਸਾਨੀ ਸੰਘਰਸ਼ ਦੇ ਦੌਰਾਨ ਵਿਰੋਧੀ ਪਾਰਟੀਆਂ ਵਲੋਂ ਰੈਲੀਆਂ ਆਰੰਭਕੇ ਸੂਬਾ ਸਰਕਾਰ ਖਿਲਾਫ ਕੂੜ ਪ੍ਰਚਾਰ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰੰਤੂ ਲੋਕ ਬਹੁਤ ਹੀ ਸੂਝਵਾਨ ਹਨ ਅਤੇ ਇਨ੍ਹਾਂ ਦੀਆਂ ਕੋਜੀਆਂ ਚਾਲਾਂ ਚ ਨਹੀਂ ਆਉਣਗੇ । ਉੰਨਾ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਪੰਜਾਬ ਅਤੇ ਹਲਕਾ ਸੁਲਤਾਨਪੁਰ ਲੋਧੀ ਦਾ ਸਰਵਪੱਖੀ ਵਿਕਾਸ ਕਰਵਾਇਆ ਗਿਆ ਹੈ ਅਤੇ ਸੂਬੇ ਦੇ ਲੋਕ ਕੈਪਟਨ ਸਰਕਾਰ ਦੇ ਕੰਮਾਂ ਦੇ ਮੋਹਰ ਲਗਾ ਕੇ ਮੁੜ ਕਾਂਗਰਸ ਸਰਕਾਰ ਲਿਆਉਣਗੇ ।

ਇਸ ਮੌਕੇ ਤੇ ਜੈਲਦਾਰ ਅਜੀਤਪਾਲ ਸਿੰਘ ਸਮੇਤ ਸਮੂਹ ਸਰਪੰਚਾਂ ਵੱਲੋਂ ਹਲਕੇ ਦੇ ਪਿੰਡਾ ਅੰਦਰ ਵਿਕਾਸ ਵਿਚ ਸਹਿਯੋਗ ਦੇਣ ਲਈ ਵਿਧਾਇਕ ਨਵਤੇਜ ਸਿੰਘ ਚੀਮਾ ਦਾ ਧੰਨਵਾਦ ਕੀਤਾ।

ਇਸ ਮੌਕੇ ਤੇ ਮੰਗਲ ਸਿੰਘ ਭੱਟੀ ਵਾਈਸ ਚੇਅਰਮੈਨ ਬਲਾਕ ਸਮਿਤੀ , ਸਰਪੰਚ ਮਹਿੰਦਰ ਪਾਲ ਸਿੰਘ ਬਾਜਵਾ , ਜੈਲਦਾਰ ਅਜੀਤਪਾਲ ਸਿੰਘ ਬਾਜਵਾ , ਸਰਪੰਚ ਬਖਸ਼ਿਸ਼ ਸਿੰਘ ਤਲਵੰਡੀ ਚੌਧਰੀਆਂ, ਸਰਪੰਚ ਲਖਵਿੰਦਰ ਸਿੰਘ ਸੈਦਪੁਰ , ਮਾਸਟਰ ਰਣਜੀਤ ਸਿੰਘ, ਮਾਸਟਰ ਬਲਬੀਰ ਸਿੰਘ , ਨਵਦੀਪ ਸਿੰਘ ਨੱਢਾ , ਮੁਖਵਿੰਦਰ ਸਿੰਘ ਸਰਪੰਚ ਬਸਤੀ ਹੁਸੈਨਪੁਰ ਦੂਲੋਵਾਲ , ਗੁਰਚਰਨ ਸਿੰਘ ਸਰਪੰਚ ਅੰਮ੍ਰਿਤਪੁਰ, ਮੁਖਤਿਆਰ ਸਿੰਘ ਸਰਪੰਚ ਅੰਮਿਤਪੁਰ ਰਾਜੇਵਾਲ , ਮੱਲ ਸਿੰਘ ਬਾਜਾ , ਸਰਪੰਚ ਗੁਰਦੀਪ ਸਿੰਘ ਬਾਜਾ, ਪਰਮਿੰਦਰ ਸਿੰਘ ਸੂਜੋਕਾਲੀਆ ,ਰੇਸ਼ਮ ਸਿੰਘ ਬਿੱਟੂ ਸਰਪੰਚ ਬਿਧੀਪੁਰ , ਹਰਪ੍ਰੀਤ ਸਿੰਘ ਨੁਰੋਵਾਲ , ਅਵਤਾਰ ਸਿੰਘ ਲਾਡੀ ਸਰਪੰਚ ਦਰੀਏਵਾਲ, ਗੁਰਮੇਲ ਸਿੰਘ ਸਰਪੰਚ ਕੁਤਬੇਵਾਲ , ਬਲਕਾਰ ਸਿੰਘ ਸਰਪੰਚ ਨੂਰਪੁਰ ਤਲਵੰਡੀ ਚੌਧਰੀਆ, ਗਿਆਨ ਸਿੰਘ ਸਰਪੰਚ ਮੁੱਲਾਬਾਹਾ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਹਾਜਿਰ ਸਨ।

Previous articleਬੇਰੁਜ਼ਗਾਰ ਅਧਿਆਪਕਾਂ ਤੇ ਗੈਰ ਮਨੁੱਖੀ ਤਸ਼ਦੱਦ ਤੇ ਮਨੁੱਖੀ ਅਧਿਕਾਰ ਕਮਿਸ਼ਨ ਦੇਵੇ ਦਖ਼ਲ
Next articleਰੂਰਲ ਸੈਲਫ ਇੰਮਪਲਾਈਮੈਂਟ ਟੇ੍ਰਨਿੰਗ ਇੰਸਟੀਚਿਊਟ, ਵਿੱਚ ਆਰਸੇਟੀ ਬਾਜ਼ਾਰ ਲਗਾਇਆ ਗਿਆ