ਜੈਪੁਰ (ਸਮਾਜਵੀਕਲੀ) : ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਡੇਗਣ ਲਈ ਵਿਧਾਇਕਾਂ ਦੀ ਖਰੀਦੋ ਫਰੋਖ਼ਤ ਦੀ ਕੋਸ਼ਿਸ਼ ਹੋ ਰਹੀ ਸੀ, ਉਨ੍ਹਾਂ ਕੋਲ ਇਸ ਦੇ ਸਬੂਤ ਹਨ। ਇਸ ਦੇ ਨਾਲ ਹੀ ਉਨ੍ਹਾਂ ਸਚਿਨ ਪਾਇਲਟ ਦਾ ਨਾਂ ਲਏ ਬਿਨਾਂ ਦਾਅਵਾ ਕੀਤਾ ਕਿ ਉਹ ਸਿੱਧੇ ਤੌਰ ’ਤੇ ਭਾਜਪਾ ਦੇ ਨਾਲ ਵਿਧਾਇਕਾਂ ਦੀ ਖਰੀਦੋ ਫਰੋਖ਼ਤ ਵਿੱਚ ਸ਼ਾਮਲ ਸਨ। ਪਾਇਲਟ ਖ਼ਿਲਾਫ਼ ਹਮਲਾਵਰ ਹੁੰਦਿਆਂ ਉਨ੍ਹਾਂ ਇਥੇ ਪੱਤਰਕਾਰਾਂ ਨੂੰ ਦੱਸਿਆ ਕਿ ਸਫਾਈ ਕੌਣ ਦੇ ਰਹੇ ਸਨ… ਸਫਾਈ ਉਹ ਆਗੂ ਦੇ ਰਹੇ ਸਨ ਜੋ ਖੁ਼ਦ ਸਾਜ਼ਿਸ਼ ਵਿੱਚ ਸ਼ਾਮਲ ਸਨ.. ਸਾਜ਼ਿਸ਼ ਦਾ ਹਿੱਸਾ ਸਨ।