ਵਿਧਾਇਕਾਂ ਤੇ ਐੱਮ ਪੀਜ ਦੀ ਗਲਤ ਬਿਆਨ ਬਾਜ਼ੀ ਤੇ ਖੇਤੀ ਦੇ ਤਿੰਨੇ ਕਨੂੰਨਾਂ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਮੀਰੀ ਪੀਰੀ ਗੁਰਸਰ ਕਪੂਰਥਲਾ ਵੱਲੋਂ ਕੇਂਦਰ ਸਰਕਾਰ ਅਤੇ ਵਿਧਾਇਕਾਂ ਤੇ ਐੱਮ ਪੀਜ ਦੀ ਗਲਤ ਬਿਆਨ ਬਾਜ਼ੀ ਤੇ ਖੇਤੀ ਦੇ ਤਿੰਨੇ ਕਨੂੰਨਾਂ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਖੇਤੀ ਤੇ ਤਿੰਨੇ ਕਾਲ਼ੇ ਕਾਨੂੰਨਾਂ ਦੀਆਂ ਕਾਪੀਆਂ ਉੱਚਾਬੇਟ  ਵਿੱਚ  ਸਾੜੀਆਂ ਗਈਆਂ ।

ਇਸ ਮੌਕੇ ਪ੍ਰਧਾਨ ਮੀਰੀ ਪੀਰੀ ਜ਼ੋਨ ਹਰਵਿੰਦਰ ਸਿੰਘ ਉੱਚਾ, ਪ੍ਰਧਾਨ ਸਰਵਣ ਸਿੰਘ ਬਾਊਪੁਰ, ਜਰਨਲ ਸਕੱਤਰ ਦਿਲਪ੍ਰੀਤ ਸਿੰਘ ਟੋਡਰਵਾਲ ,ਪ੍ਰੈੱਸ ਸਕੱਤਰ ਮਨਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਮੁਖ਼ਤਿਆਰ ਸਿੰਘ ਮੁੰਡੀਛੰਨਾ, ਮੀਤ ਪ੍ਰਧਾਨ ਹਰਵਿੰਦਰ ਸਿੰਘ ਕੋਲੀਆਵਾਲ, ਮੀਤ ਸੈਕਟਰੀ ਕੁਲਵਿੰਦਰ ਸਿੰਘ ਦਰੀਏਵਾਲ, ਮੀਤ ਪ੍ਰਧਾਨ ਜੋਬਨਦੀਪ ਸਿੰਘ ਬੂਲਪੁਰ, ਸੀਨੀਅਰ ਆਗੂ ਕੇਵਲ ਸਿੰਘ ਉੱਚਾ ,ਜਸਵੰਤ ਸਿੰਘ ਅਤੇ ਸ਼ੇਰ ਸਿੰਘ ਨੇ ਦੱਸਿਆ ਕੇ Bjp ਸਰਕਾਰ ਦੇ ਲੀਡਰਾਂ ਵਲੋਂ ਦਿੱਤੀ ਜਾਂਦੀਆ ਗ਼ਲਤ ਬਿਆਨਬਾਜ਼ੀਆਂ ਕਰ ਕੇ ਪੰਜਾਬ ਦਾ ਮਾਹੌਲ ਖ਼ਰਾਬ ਹੋ ਰਿਹਾ ਹੈ। ਜਿਸ ਦਾ ਨਤੀਜਾ ਕੱਲ੍ਹ ਨੂੰ ਹੋਰ ਵੀ ਮਾਰੂ ਸਿੱਧ ਹੋ ਸਕਦਾ ਹੈ। ਉਹਨਾਂ ਅਪੀਲ ਕੀਤੀ ਕੇ ਕਿਸਾਨਾਂ ਦੀਆਂ ਮੰਗਾਂ ਨੂੰ ਸਮਝਦੇ ਹੋਏ ਸਰਕਾਰ ਨੂੰ ਉਹਨਾਂ ਖ਼ਿਲਾਫ਼ ਗ਼ਲਤ ਬਿਆਨਬਾਜੀ ਦੀ ਥਾਂ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ । ਅਤੇ ਜਲਦ ਤੋਂ ਜਲਦ ਤਿੰਨੇ ਕਾਲੇ ਕਾਨੂੰਨਾਂ ਨੂੰ ਰੱਦ ਕਰ ਦੇਣਾ ਚਾਹੀਦਾ ਹੈl

Previous articleਬਲਾਕ ਸੰਮਤੀ ਮੈਂਬਰ ਕੁਲਬੀਰ ਖੈੜਾ ਨੇ ਕੀਤਾ ਖੈੜਾ ਦੋਨਾਂ ਵਿੱਚ ਚੱਲਦੇ ਵਿਕਾਸ ਕਾਰਜਾਂ ਦਾ ਨਿਰੀਖਣ
Next articleਇਉਂ ਸ਼ੁਰੂ ਹੋਇਆ ਭਾਰਤੀ ਸਮੁੰਦਰੀ ਜਹਾਜ਼ਰਾਨੀ ਦਾ ਸਫ਼ਰ