ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੀ ਅਮਰੀਕਾ ਫੇਰੀ 24 ਨੂੰ

ਨਵੀਂ ਦਿੱਲੀ ,ਸਮਾਜ ਵੀਕਲੀ: ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ 24 ਤੋਂ 28 ਮਈ ਤਕ ਅਮਰੀਕਾ ਜਾਣਗੇ। ਇਸ ਫੇਰੀ ਦਾ ਮੁੱਖ ਏਜੰਡਾ ਅਮਰੀਕੀ ਕਰੋਨਾ ਟੀਕੇ ਦੀ ਸਪਲਾਈ ਤੇ ਰੱਖ ਰਖਾਅ ਬਾਰੇ ਹੋਵੇਗਾ। ਇਸ ਤੋਂ ਇਲਾਵਾ ਉਹ ਚੀਨ ਨਾਲ ਸਰਹੱਦੀ ਵਿਵਾਦ ਤੇ ਅਫਗਾਨਿਸਤਾਨ ਨਾਲ ਸ਼ਾਂਤੀ ਵਾਰਤਾ ਬਾਰੇ ਵੀ ਚਰਚਾ ਕਰਨਗੇ।

ਇਸ ਦੌਰਾਨ ਜੈਸ਼ੰਕਰ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਨਤਾਨੀਓ ਗੁਟਾਰੇਜ਼ ਨਾਲ ਨਿਊਯਾਰਕ ਵਿਚ ਮੀਟਿੰਗ ਵੀ ਕਰਨਗੇ। ਉਹ ਵਾਸ਼ਿੰਗਟਨ ਵਿਚ ਅਮਰੀਕਾ ਦੇ ਰਾਜ ਸਕੱਤਰ ਐਂਨਤੋਨੀਓ ਬਲਿੰਕਨ ਤੇ ਕੈਬਨਿਟ ਮੰਤਰੀਆਂ ਨਾਲ ਵੀ ਗੱਲਬਾਤ ਕਰਨਗੇ। ਉਨ੍ਹਾਂ ਦੀ ਅਮਰੀਕਾ ਵਿਚ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਅਧਿਕਾਰੀਆਂ ਨਾਲ ਪਹਿਲੀ ਵਾਰ ਮੁਲਾਕਾਤ ਹੋਵੇਗੀ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨੇਪਾਲ ਦੇ ਰਾਸ਼ਟਰਪਤੀ ਵੱਲੋਂ ਸੰਸਦ ਭੰਗ
Next articleਕਰੋਨਾ ਦੀ ਦੂਜੀ ਲਹਿਰ ਭਾਰਤ ’ਚ ਆਉਣ ਵਾਲੇ ਮਾੜੇ ਸੰਕਟ ਦਾ ਸੰਕੇਤ: ਆਈਐੱਮਐੱਫ