ਵਿਦੇਸ਼ੀ ਸਹਾਇਤਾ ਦੇ ਮੁੱਦੇ ’ਤੇ ਰਾਹੁਲ ਵੱਲੋਂ ਸਰਕਾਰ ਨੂੰ ਸਵਾਲ

ਨਵੀਂ ਦਿੱਲੀ (ਸਮਾਜ ਵੀਕਲੀ):ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਰੋਨਾਵਾਇਰਸ ਖ਼ਿਲਾਫ਼ ਲੜਨ ਲਈ ਭਾਰਤ ਨੂੰ ਵਿਦੇਸ਼ਾਂ ਤੋਂ ਮਿਲ ਰਹੀ ਰਾਹਤ ’ਚ ਪਾਰਦਰਸ਼ਤਾ ’ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਸਰਕਾਰ ਵਿਦੇਸ਼ੀ ਸਹਾਇਤਾ ਮਿਲਣ ਬਾਰੇ ਜਵਾਬ ਦੇਵੇ। ਉਨ੍ਹਾਂ ਟਵੀਟ ਕੀਤਾ ਕਿ ਕੋਵਿਡ ਲਈ ਵਿਦੇਸ਼ ਤੋਂ ਭਾਰਤ ਨੂੰ ਕਿੰਨੀ ਸਪਲਾਈ ਮਿਲੀ ਅਤੇ ਇਹ ਕਿਥੇ ਗਈ ਹੈ। ਉਨ੍ਹਾਂ ਕਿਹਾ ਕਿ ਇਸ ਦਾ ਲਾਹਾ ਕਿਸ ਨੂੰ ਮਿਲ ਰਿਹਾ ਹੈ।

ਇਕ ਹੋਰ ਟਵੀਟ ’ਚ ਰਾਹੁਲ ਨੇ ਦੋਸ਼ ਲਾਇਆ ਕਿ ਸਰਕਾਰ ਕੋਵਿਡ-19 ਮਹਾਮਾਰੀ, ਟੀਕਾਕਰਨ ਅਤੇ ਰੁਜ਼ਗਾਰ ਦੇ ਮੌਕਿਆਂ ਨਾਲ ਨਜਿੱਠਣ ’ਚ ਪੂਰੀ ਤਰ੍ਹਾਂ ਨਾਲ ਨਾਕਾਮ ਰਹੀ ਹੈ। ਉਨ੍ਹਾਂ ਭਾਰਤੀ ਅਰਥਚਾਰੇ ਦੇ ਨਿਗਰਾਨ ਕੇਂਦਰ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਪਰੈਲ ’ਚ 75 ਲੱਖ ਵਿਅਕਤੀਆਂ ਨੂੰ ਆਪਣੇ ਰੁਜ਼ਗਾਰ ਤੋਂ ਹੱਥ ਧੋਣਾ ਪਿਆ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਿਮਲ ਤੇ ਬਿਹਾਰ ’ਚ ਮੁਕੰਮਲ ਲੌਕਡਾਊਨ
Next articleਅਕਾਸੀਜਨ ਦੀ ਘਾਟ ਕਾਰਨ ਮਰਨ ਵਾਲਿਆਂ ਲਈ ਅਸੀਂ ਜ਼ਿੰਮੇਵਾਰ: ਸੋਨੂ ਸੂਦ