ਵਿਆਹ ਦਾ ਚਾਅ

(ਸਮਾਜ ਵੀਕਲੀ)

ਵਿਆਹ ਦਾ ਦਿਨ ਜਦ ਨੇੜੇ ਆਵੇ,
ਚਾਅ ਨਾ ਮਿਤਰੋਂ ਚੱਕਿਆ ਜਾਵੇ,
ਮਾਈਆਂ ਵਾਲੇ ਦਿਨ ਤੋਂ ਲੈ ਕੇ,
ਇੱਕ ਸੂਟ ਲਾਵੇ ਇੱਕ ਪਾਵੇ,

ਰੋਟੀ ਵਾਲੇ ਦਿਨ ਮੁੰਡਾ ਨੂੰ,
ਸ਼ਗਨ ਲਾਉਣ ਜੱਦ ਸਾਹੁਰੇ ਆਏ,
ਘੜੀ ਕੜਾ ਤੇ ਛਾਪਾਂ ਗਾਂਨੀ,
ਮੁੰਡੇ ਨੂੰ ਸੀ ਖੂਬ ਪਵਾਏ,

ਮਹਿੰਗੀ ਜੀ ਇੱਕ ਕਾਰ ਖੜਾਤੀ,
ਚਾਬੀ ਮੁੰਡੇ ਦੇ ਹੱਥ ਫੜਾਤੀ,
ਪਿੰਡ ਵਿੱਚ ਹੋ ਗਈ ਬੱਲੇ ਬੱਲੇ,
ਧਰਤੀ ਉੱਤੇ ਪੈਰ ਨਾ ਲੱਗੇ,

ਚੜੀ ਬਰਾਤ ਤੇ ਟੋਹਰ ਬਣਾਇਆ,
ਭਾਬੀ ਨੇ ਆ ਸੁਰਮਾ ਪਾਇਆਂ,
ਨਾ ਸੋਚਿਆ ਨਾ ਸਮਝਿਆ ਪੈਸਾ,
2100 ਸੋ ਉਹਦੇ ਹੱਥ ਫੜਾਇਆ,

ਪਹੁੰਚੇ ਸਾਹੁਰੇ ਸੇਹਰਾ ਚੁੱਕਿਆ,
ਸਾਲੀਆ ਨਾਕਾ ਲਾ ਕੇ ਡੱਕਿਆ,
ਇੱਕ ਟੁੱਕੜੀ ਬਰਫ਼ੀ ਦੀ ਖਾਦੀ,
5100 ਥਾਲੀ ਵਿੱਚ ਰੱਖਿਆ,

ਜੁੱਤੀ ਚੱਕੀ ਮਹਿੰਦੀ ਲਾਈ,
ਮਰਾਸੀਆਂ ਨੂੰ ਵੀ ਦਿੱਤੀ ਵਧਾਈ,
ਖ਼ਰਚਾ ਖੁੱਲਾ ਫੁੱਲਾਂ ਕੀਤਾ,
ਜਾਮ ਦਲੇਰੀ ਵਾਲਾ ਪੀਤਾ,

ਪਿੰਡ ਪਹੁੰਚੇ ਸਭ ਹੋ ਗਏ ਨੇੜੇ,
ਕਹਿੰਦਾ ਬਾਈ ਪੈਸੇ ਕਹਿੜੇ,
ਟੈਂਟ ਵਾਲਾ ਹਲਵਾਈ ਤੇ ਵੇਟਰ,
ਹੋ ਕੇ ਖੜ ਗਏ ਚਾਰ ਚੁਫੇਰੇ,

ਭੰਗੜਾ ਪਾਕੇ ਤੁਰ ਗਏ ਸਾਰੇ,
ਇੱਧਰ ਦਿਨੇ ਦਿਖਾਗੇ ਤਾਰੇ,
ਖ਼ਰਚਾ ਬਾਹਲਾ ਕਰ ਬੈਠੇ ਹਾਂ,
ਮੁੰਡਾ ਕੱਲ੍ਹਾ ਸੋਚ ਵਿਚਾਰੇ,

ਸਾਰੇ ਪਾਸੇ ਫ਼ਿਕਰ ਸਤਾਵੇ,
ਰਾਤਾਂ ਨੂੰ ਵੀ ਨੀਂਦ ਨਾ ਆਵੇ,
ਖੁਸ਼ੀ ਗਮਾ ਨੂੰ ਕਿਹੜਾ ਜਾਣੇ,
ਪੈਸਾਂ ਤੁਰ ਗਿਆ ਭੰਗ ਭਾਣੇ,

ਕਾਲਾ ਬਾਈ ਹੁਣ ਬਣੇ ਸਿਆਣਾਂ,
ਪੈਸਾਂ ਹੁਣ ਨਹੀਂ ਕਿਤੇ ਗਵਾਣਾ
ਪਿੰਡ ਰੰਡਿਆਲੇ ਸਭ ਨੂੰ ਕਹਿੰਦਾ,
ਸਾਦਾ ਖਾਂਦਾ ਵਿਆਹ ਵੀ ਸਾਦਾ,
ਚੰਗਾ ਹੁੰਦਾ ਜੇ ਕਰ ਲੈਂਦਾ,

ਕਾਲਾ ਧਾਲੀਵਾਲ
9855268478

Previous articleਕਵਿਤਾ
Next articleਨਾਰੀਵਾਦ ਸਿਮਟ ਰਿਹਾ ਹੈ……