ਨਾਰੀਵਾਦ ਸਿਮਟ ਰਿਹਾ ਹੈ……

(ਸਮਾਜ ਵੀਕਲੀ)

ਇਕ ਗਿੱਠ ਦੇ ਕੱਪੜਿਆਂ ‘ਚ
ਦਾਰੂ ਦੀਆਂ ਬੋਤਲਾਂ
ਤੇ ਕਾਲੀ ਰਾਤ ਦੇ ਹਨ੍ਹੇਰੇ ‘ਚ….

ਜੋ ਫੈਲ ਸਕਦਾ ਸੀ ….

ਦਿਨ ਦੇ ਉਜਲ਼ੇ ਸਵੇਰੇ ‘ਚ

ਵਿਰਸੇ ਨੂੰ ਦਰਸਾਉਂਦੀ
ਸੁੰਦਰ ਫੁਲਕਾਰੀ ਦੇ ਰੰਗ ਬਿਰੰਗੇ ਧਾਗਿਆਂ ‘ਚ……

ਤੇ ਮਹਿਬੂਬ ਦੀ
ਪਹਿਲੀ ਮਿਲਣੀ ਮੌਕੇ
ਅੱਖਾਂ ਚੋਂ ਡੁੱਲ੍ਹਦੀ ਉਸ ਸੰਗ ‘ਚ…….

ਵਿਰਕ ਪੁਸ਼ਪਿੰਦਰ

Previous articleਵਿਆਹ ਦਾ ਚਾਅ
Next articleਗ਼ਜ਼ਲ