ਵਿਆਹ ਤੋਂ ਅਗਲੇ ਦਿਨ ਹੀ ਗੁਰਦਾਸ ਮਾਨ ਦੇ ਮੁੰਡੇ ਨੇ ਲਾਇਆ ਪੋਚਾ, ਤਸਵੀਰਾਂ ਵਾਇਰਲ

ਸਾਬਕਾ ਮਿਸ ਇੰਡੀਆ ਅਤੇ ਪੰਜਾਬੀ ਅਦਾਕਾਰਾ ਸਿਮਰਨ ਕੌਰ ਮੁੰਡੀ ਨੇ ਗਾਇਕ ਗੁਰਦਾਸ ਮਾਨ ਦੇ ਬੇਟੇ ਗੁਰਿਕ ਮਾਨ ਨਾਲ ਵਿਆਹ ਕਰਵਾਇਆ ਹੈ। ਉਨ੍ਹਾਂ ਦੇ ਵਿਆਹ ਦੀਆਂ ਕਈ ਫੋਟੋਆਂ ਅਤੇ ਵੀਡਿਓ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ਵਿਆਹ ਕਰਵਾਇਆ ‘ਚ ਰਹੀਆਂ ਪਰ ਵਿਆਹ ਦੇ ਅਗਲੇ ਹੀ ਦਿਨ ਪਤੀ-ਪਤਨੀ ਦਾ ਇਕ ਵੱਖਰਾ ਅੰਦਾਜ਼ ਦੇਖਣ ਨੂੰ ਮਿਲਿਆ।
          ਦਰਅਸਲ, ਇਕ ਤਸਵੀਰ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਰਹੀ ਹੈ, ਜਿਸ ‘ਚ ਅਦਾਕਾਰਾ ਸਿਮਰਨ ਕੌਰ ਮੁੰਡੀ ਆਪਣੇ ਪਤੀ ਗੁਰਿਕ ਮਾਨ ਨਾਲ ਵਿਆਹ ਦੇ ਅਗਲੇ ਹੀ ਦਿਨ ਮੋਪਿੰਗ ਕਰਦੀ ਦਿਖਾਈ ਦੇ ਰਹੀ ਹੈ। ਇਸ ਫੋਟੋ ਵਿੱਚ ਜਿੱਥੇ ਅਦਾਕਾਰਾ ਖਾਣਾ ਪਕਾਉਂਦੀ ਦਿਖਾਈ ਦੇ ਰਹੀ ਹੈ, ਉੱਥੇ ਗੁਰਿਕ ਮਾਨ ਹੱਥਾਂ ‘ਚ ਮੋਪਿੰਗ ਕਰਦੇ ਦਿਖਾਈ ਦੇ ਰਹੇ ਹਨ।ਇਸ ਫੋਟੋ ਨੂੰ ਅਭਿਨੇਤਰੀ ਸਿਮਰਨ ਕੌਰ ਮੁੰਡੀ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਉਂਟ ਤੋਂ ਸ਼ੇਅਰ ਕੀਤਾ ਹੈ, ਜਿਸ ਨੇ ਸੋਸ਼ਲ ਮੀਡੀਆ ‘ਤੇ ਕਾਫੀ ਸੁਰਖੀਆਂ ਇੱਕਠੀਆਂ ਕੀਤੀਆਂ ਹਨ।
ਇਸ ਫੋਟੋ ਨੂੰ ਸਾਂਝਾ ਕਰਦੇ ਹੋਏ ਅਭਿਨੇਤਰੀ ਨੇ ਲਿਖਿਆ, “ਹੈਪੀਲੀ ਮੈਰਿਡ” ਫੋਟੋ ਵਿੱਚ, ਜਿੱਥੇ ਅਭਿਨੇਤਰੀ ਗੁਲਾਬੀ ਸੂਟ ਵਿੱਚ ਨਜ਼ਰ ਆ ਰਹੀ ਹੈ, ਉਥੇ ਗੁਰਿਕ ਮਾਨ ਚਿੱਟੇ ਕੁੜਤਾ ਪਜਾਮਾ ਅਤੇ ਨੀਲੇ ਬਲੇਜ਼ਰ ਵਿੱਚ ਦਿਖਾਈ ਦੇ ਰਹੇ ਹੈ। ਇਸ ਤੋਂ ਪਹਿਲਾਂ ਦੋਵਾਂ ਦੇ ਵਿਆਹ ਦੀਆਂ ਫੋਟੋਆਂ ਅਤੇ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੇ ਸਨ।ਤੁਹਾਨੂੰ ਦੱਸ ਦੇਈਏ ਕਿ, ਸਿਮਰਨ ਕੌਰ ਮੁੰਡੀ ਨੇ ਫਿਲਮ ‘ਜੋ ਹਮ ਚਾਹੇ’ ਤੋਂ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ।
           ਉਹ ਫ਼ੈਮਿਨੇ ਮਿਸ ਇੰਡੀਆ, ਮਿਸ ਯੂਨੀਵਰਸ ਸਮੇਤ ਕਈ ਖਿਤਾਬ ਆਪਣੇ ਨਾਂ ਕਰ ਚੁੱਕੀ। ਜ਼ਿਕਰਯੋਗ ਹੈ ਕਿ ਪੰਜਾਬ ਦੇ ਸ਼ਹਿਰ ਹੁਸ਼ਿਆਰਪੁਰ ਦੇ ਇਕ ਜੱਟ ਪਰਿਵਾਰ ‘ਚ ਜੰਮੀ ਸਿਮਰਨ ਕੌਰ ਮੁੰਡੀ ਦਿੱਲੀ ਅਤੇ ਮੱਧ ਪ੍ਰਦੇਸ਼ ‘ਚ ਜਵਾਨ ਹੋਈ ਹੈ। ਉਹ ਮਾਡਲਿੰਗ ਜ਼ਰੀਏ ਇਸ ਗਲੈਮਰ ਜਗਤ ‘ਚ ਆਈ ਹੈ।ਉਸ ਨੇ ਪੰਜਾਬੀ ਫ਼ਿਲਮਾਂ ‘ਚ ਉਹ ਫ਼ਿਲਮਾਂ ‘ਚ ‘ਬੈਸਟ ਆਫ਼ ਲੱਕ’ ਅਤੇ ‘ਮੁੰਡਿਆਂ ਤੋਂ ਬਚਕੇ ਰਹੀ’ ਵਿੱਚ ਕੰਮ ਕਰ ਚੁੱਕੀ ਹੈ। ਮਾਡਲਿੰਗ ਤੋਂ ਇਲਾਵਾ ਸਿਮਰਨ ਸ਼ਾਹਰੁਖ ਖਾਨ ਦੇ ਸ਼ੋਅ ਜੋਰ ਕਾ ਝਟਕਾ: ਟੋਟਲ ਵਾਈਪਆਉਟ ਵਿੱਚ ਵੀ ਨਜ਼ਰ ਆਈ ਹੈ।ਤੁਹਾਨੂੰ ਦੱਸ ਦੇਈਏ ਕਿ ਗੁਰਇਕ ਮਾਨ ਪਿਛਲੇ ਲੰਮੇ ਸਮੇਂ ਤੋਂ ਮੁੰਬਈ ‘ਚ ਰਹਿ ਰਿਹਾ ਹੈ।
ਹਰਜਿੰਦਰ ਛਾਬੜਾ – ਪਤਰਕਾਰ 9592282333 
Previous articleਚੰਡੀਗੜ੍ਹ ਦੀ ਬਜ਼ੁਰਗ ਮਹਿਲਾ ਨੂੰ ਯਾਤਰਾ ਦੌਰਾਨ ਹੋਈਆਂ ਪਰੇਸ਼ਾਨੀਆਂ, ਹੁਣ ਮਿਲੇਗਾ 70 ਲੱਖ ਰੁਪਏ ਦਾ ਮੁਆਵਜ਼ਾ
Next articleਪੰਜਾਬ ਦੇ ਕਿਹੜੇ ਮੁੱਖ ਮੰਤਰੀ ਨੇ ਸੂਬੇ ਵਿੱਚ ਕਰਵਾਇਆ ਬਹੁ-ਪੱਖੀ ਵਿਕਾਸ