(ਸਮਾਜ ਵੀਕਲੀ)
ਵਿਹਲੇ ਸਮੇਂ ਵਿੱਚ ਰੁਲ਼ਦੂ ਲਾਉਂਦੈ ,
ਧਰਨਿਆਂ ਵਿੱਚ ਕਲਾਸਾਂ ।
ਨਵੇਂ ਖ਼ੂਨ ਦੇ ਦਿਲੋ ਦਿਮਾਗ਼ ‘ ਚ ,
ਨਵੀਆਂ ਭਰਨੀਆਂ ਆਸਾਂ ।
ਕਿਹੜਾ ਕੰਮ ਕਿਵੇਂ ਹੈ ਕਰਨਾ ,
ਜੀਵਨ ਦੀ ਹਰ ਸਿੱਖਿਆ ;
ਚੌਂਕੜੀਆਂ ‘ ਤੇ ਵਿਹਲੇ ਬੈਠ ਕੇ ,
ਨਹੀਂ ਖੇਲ੍ਣੀਆਂ ਤਾਂਸਾਂ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
9478408898