ਵਹਿਮ

(ਸਮਾਜ ਵੀਕਲੀ)

ਦਿੱਲੀ ਦੇ ਹਾਕਮਾ
ਇਹ ਵਹਿਮ ਹੈ ਤੈਨੂੰ
ਕਿ ਅਸੀਂ ਤੇਰੇ ਕੋਲੋਂ
ਕੁਝ ਮੰਗਣ ਲਈ
ਦਿੱਲੀ ਦੀਆਂ ਹੱਦਾਂ ਤੇ
ਬੱਚਿਆਂ, ਔਰਤਾਂ

ਤੇ ਬਜ਼ੁਰਗਾਂ ਨਾਲ
ਕੜਾਕੇ ਦੀ ਠੰਡ ਵਿੱਚ
ਲਾਈ ਬੈਠੇ ਹਾਂ ਧਰਨੇ।
ਤੈਨੂੰ ਸ਼ਾਇਦ ਇਹ ਪਤਾ ਨਹੀਂ
ਕਿ ਅਸੀਂ ਵੱਟ ਪਿੱਛੇ
ਕਰ ਦਿੰਦੇ ਹਾਂ ਕਤਲ
ਕਿਉਂ ਕਿ ਸਾਨੂੰ ਆਪਣੇ ਖੇਤ
ਆਪਣੀ ਮਾਂ ਤੋਂ ਵੀ ਵੱਧ
ਹੁੰਦੇ ਨੇ ਪਿਆਰੇ,
ਪਰ ਤੂੰ ਤਾਂ
ਤਿੰਨ ਖੇਤੀ ਕਨੂੰਨ ਬਣਾ ਕੇ
ਸਾਡੇ ਖੇਤਾਂ ਨੂੰ ਹੀ
ਨਿਗਲ ਲੈਣ ਦੀ
ਰਚੀ ਹੈ ਸਾਜ਼ਿਸ਼।
ਪਰ ਤੇਰੀ ਇਹ ਸਾਜ਼ਿਸ਼
ਅਸੀਂ ਕਿਸੇ ਵੀ ਹਾਲਤ ਵਿੱਚ
ਨਹੀਂ ਹੋਣ ਦੇਵਾਂਗੇ ਸਫਲ।
ਚਾਹੇ ਸਾਨੂੰ

ਆਪਣੇ ਖੇਤ ਬਚਾਉਣ ਲਈ
ਆਪਣੀਆਂ ਜਾਨਾਂ ਹੀ
ਕਿਉਂ ਨਾ ਵਾਰਨੀਆਂ ਪੈ ਜਾਣ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ) 9915803554

Previous articleਕਿਸਾਨੀ ਸੰਘਰਸ਼ ਦੇ ਨਾਲ ਬੱਚਿਆਂ ਦੀ ਪੜ੍ਹਾਈ ਦਾ ਧਿਆਨ ਰੱਖਣ ਵਾਲਾ ਅਸਿ. ਪ੍ਰੋਫੈਸਰ ਪਰਮਜੀਤ ਸਿੰਘ ਢਿੱਲੋਂ।
Next articleਬਦਾਮਾਂ ਦਾ ਲੰਗਰ | ਅਮਰੀਕਾ ਰਹਿੰਦੇ ਟੁੱਟ ਭਰਾਵਾਂ ਵਲੋਂ 30 ਕੁਇੰਟਲ ਬਦਾਮ ਕਿਸਾਨਾਂ ਲਈ ਦਿੱਲੀ ਭੇਜੇ