(ਸਮਾਜ ਵੀਕਲੀ)
ਮੁਹੱਬਤ ਕਰਨੀ ਏ ਤਾਂ ਏਦਾਂ ਕਰੀ,
ਜਿਸ ਵਿੱਚ ਕੋਈ ਸ਼ੱਕ ਨਾ ਹੋਵੇ।
ਇਤਬਾਰ ਕਰਨਾ ਏ ਤਾਂ ਏਦਾਂ ਕਰੀ,
ਦੂਰ ਹੋਕੇ ਵੀ ਮੋਹ ਘੱਟ ਨਾ ਹੋਵੇ।
ਨਾਮ ਬੋਲੇਂ ਤੂੰ ਹਰ ਜਨਮ ਵਿੱਚ ਮੇਰਾ,
ਕਿਸੇ ਦਾ ਤੇਰੇ ਤੇ ਹੱਕ ਨਾ ਹੋਵੇ।
ਹੌਵੇ ਨਾ ਇੱਕ ਦੂਜੇ ਬਿਨ ਬਜੂਦ ਸਾਡਾ,
ਛੱਲੀ ਬਿਨ ਜਿਦਾ ਮੱਕ ਨਾ ਹੋਵੇ।
ਬਾਗ ਹੌਵੇ ਤੂੰ ਮੇਰਾ ਫੁੱਲਾਂ ਦਾ,
ਲੱਗਿਆ ਵਿੱਚ ਕੋਈ ਅੱਕ ਨਾ ਹੋਵੇ।
ਹੋਵੇਂ ਮੇਰੀ ਜ਼ਿੰਦਗੀ ਦਾ ਚੜ੍ਹਦਾ ਸੂਰਜ ਤੂੰ,
ਤੇਰੇ ਬਿਨ ਖੁਲਦੀ ਅੱਖ ਨਾ ਹੋਵੇ।
ਭਰੋਸਾ ਰੱਖੀ ਡੂੰਘੇ ਸਾਗਰ ਜਿਹਾ,
ਦੁਨੀਆਂ ਤੋਂ ਜੋ ਤੱਕ ਨਾ ਹੋਵੇ।
ਰਿਸ਼ਤਾ ਰੱਖੀ ਪਾਕ ਪਵਿੱਤਰ ਤੂੰ,
ਜਿਸ ਤੇ ਕੋਈ ਦਾਗੀ ਪੱਛ ਨਾ ਹੋਵੇ।
ਹਰ ਵਾਰ !
ਜ਼ਿੰਦਗੀ ਤੇਰੇ ਨਾਲ ਸੋਂਹਣੀ ਲੱਗੇ ,
ਤੇਰੇ ਬਗੈਰ ਇਹ ਕੱਖ ਨਾ ਹੋਵੇ।
ਮੁਹੱਬਤ ਕਰਨੀ ਏ ਤਾਂ ਏਦਾਂ ਕਰੀ,
ਜਿਸ ਵਿੱਚ ਕੋਈ ਸ਼ੱਕ ਨਾ ਹੋਵੇ।
ਬਲਦੇਵ ਸਿੰਘ ਬੇਦੀ ਤੇ ਕਵਿਤਾ ਬੇਦੀ
ਜਲੰਧਰ
9041925181