ਨਵਾਂਸ਼ਹਿਰ ਦੇ ਸਰਕਾਰੀ ਸਕੂਲ ਦੇ ਇੰਚਾਰਜ ਸਮੇਤ 3 ਅਧਿਆਪਕ ਅਤੇ 14 ਬੱਚੇ ਕੋਰੋਨਾ ਪਾਜ਼ੇਟਿਵ ਆਉਣ ਕਾਰਨ ਪਿੰਡ ‘ਚ ਦਹਿਸ਼ਤ ਦਾ ਮਾਹੌਲ

ਸਰਕਾਰੀ ਸਕੂਲ ਸਲੋਹ ਦੇ ਇੰਚਾਰਜ ਸਮੇਤ 3 ਅਧਿਆਪਕਾਂ ਅਤੇ 14 ਬੱਚਿਆਂ ਦੀ ਕੋਵਿਡ 19 ਦੀ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਪਿੰਡ ਵਿਚ ਹਲਚਲ ਦਾ ਮਾਹੌਲ ਹੈ।

ਨਵਾਂਸ਼ਹਿਰ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ): ਸਰਕਾਰੀ ਸਕੂਲ ਸਲੋਹ ਦੇ ਇੰਚਾਰਜ ਸਮੇਤ 3 ਅਧਿਆਪਕਾਂ ਅਤੇ 14 ਬੱਚਿਆਂ ਦੀ ਕੋਵਿਡ 19 ਦੀ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਪਿੰਡ ਵਿਚ ਹਲਚਲ ਦਾ ਮਾਹੌਲ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਵੱਲੋਂ ਕੱਲ੍ਹ ਤੱਕ ਸਕੂਲ ਨੰੂ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਸਿਹਤ ਵਿਭਾਗ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਡਾਕਟਰਾਂ ਦੀ ਟੀਮ ਵਿਚ ਸ਼ਾਮਲ ਮਨਦੀਪ ਸਿੰਘ ਨੇ ਦੱਸਿਆ ਕਿ ਕੱਲ੍ਹ 47 ਸੈਂਪਲ ਲਏ ਗਏ ਸਨ।

ਸਰਕਾਰੀ ਸਕੂਲ ਦੇ ਇੰਚਾਰਜ ਸਮੇਤ ਦੋ ਅਧਿਆਪਕਾਂ ਅਤੇ 14 ਬੱਚਿਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਇਸ ਦੀ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਨੂੰ ਈਮੇਲ ਰਾਹੀਂ ਦੇ ਦਿੱਤੀ ਗਈ ਹੈ। ਜਿਨ੍ਹਾਂ ਵੱਲੋਂ ਕੱਲ੍ਹ ਇਕ ਦਿਨ ਲਈ ਸਕੂਲ ਨੰੂ ਬੰਦ ਰੱਖਣ ਦੀ ਹਦਾਇਤ ਕੀਤੀ ਗਈ ਹੈ। ਅੱਗੇ ਸਕੂਲ ਕਿੰਨੇ ਦਿਨ ਬੰਦ ਰਹਿਣੇ ਹਨ ਇਹ ਜਾਣਕਾਰੀ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਵੱਲੋਂ ਜਾਰੀ ਕਰ ਦਿੱਤੀ ਜਾਵੇਗੀ। ਮਨਦੀਪ ਸਿੰਘ ਨੇ ਦੱਸਿਆ ਕਿ ਅੱਜ 100 ਬੱਚਿਆਂ ਦੀ ਸੈਂਪਲਿੰਗ ਕੀਤੀ ਗਈ ਹੈ। ਜਿਸ ਦੀ ਰਿਪੋਰਟ ਛੇਤੀ ਹੀ ਆਵੇਗੀ।

ਜ਼ਿਕਰਯੋਗ ਹੈ ਕਿ ਇਸ ਪਿੰਡ ਵਿਚ ਇਕੋ ਥਾਂ ਤੇ ਇਕ ਆਂਗਣਵਾੜੀ ਸੈਂਟਰ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚਲਾਏ ਜਾ ਰਹੇ ਹਨ। ਜਿਥੇ ਕਰੀਬ 400 ਦੇ ਕਰੀਬ ਬੱਚੇ ਪੜ੍ਹਦੇ ਹਨ। ਸਿਹਤ ਵਿਭਾਗ ਵੱਲੋਂ ਹੁਣ ਬਾਕੀਆਂ ਦੀ ਸੈਂਪਲਿੰਗ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਲਾਕੇ ਦੇ ਲੋਕਾਂ ਵੱਲੋਂ ਸਰਕਾਰੀ ਸਕੂਲਾਂ ਦੇ ਨਾਲ ਨਾਲ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਅਤੇ ਸਟਾਫ ਦੀ ਚੈਕਿੰਗ ਕਰਨ ਦੀ ਵੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਕੋਵਿਡ-19 ਮਹਾਂਮਾਰੀ ਤੋਂ ਅਧਿਆਪਕਾਂ, ਸਟਾਫ ਮੈਂਬਰਾਂ ਅਤੇ ਬੱਚਿਆਂ ਨੰੂ ਬਚਾਇਆ ਜਾ ਸਕੇ

Previous articleਕੀ?
Next articleਵਰ੍ਹੇਗੰਡ