ਨਵੀਂ ਦਿੱਲੀ, (ਸਮਾਜਵੀਕਲੀ) : ਕੋਵਿਡ- 19 ਦੀ ਮਹਾਂਮਾਰੀ ਦੌਰਾਨ ਯੂਨੀਵਰਸਿਟੀਆਂ ਨੂੰ ਪ੍ਰੀਖਿਆਵਾਂ ਨਹੀਂ ਲੈਣੀਆਂ ਚਾਹੀਦੀਆਂ। ਆਨਲਾਈਨ ਟੈਸਟ ਲੈਣਾ ਵੀ ਸਹੀ ਨਹੀਂ ਹੈ ਕਿਉਂਕਿ ਇਹ ਪ੍ਰਣਾਲੀ ਗ਼ਰੀਬ ਬੱਚਿਆਂ ਲਈ ਪੱਖਪਾਤੀ ਹੋਵੇਗੀ। ਉਨ੍ਹਾਂ ਕਿਹਾ ਕਿ ਕੋਵਿਡ- 19 ਕਾਰਨ ਬਿਨਾਂ ਸਹੀ ਢੰਗ ਨਾਲ ਕਲਾਸਾਂ ਲੱਗਿਆਂ 2020-2021 ਦਾ ਵਿਦਿਅਕ ਵਰ੍ਹਾ ਅੱਧਾ ਤੋਂ ਵੱਧ ਲੰਘ ਚੁਕਾ ਹੈ, ਅਗਲੇ ਵਰ੍ਹੇ ਵੀ ਦਸਵੀਂ ਦੀਆਂ ਬੋਰਡ ਪ੍ਰੀਖਿਆਵਾਂ ਨਹੀ ਲੈਣੀਆਂ ਚਾਹੀਦੀਆਂ। ਉਨ੍ਹਾਂ ਦਾ ਇਹ ਬਿਆਨ ਸੀਬੀਐੱਸਈ ਤੇ ਆਈਸੀਐੱਸਈ ਵੱਲੋਂ ਜੁਲਾਈ ਮਹੀਨੇ ਵਿੱਚ ਦਸਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਲੈਣ ਬਾਰੇ ਪੱਤਾ ਲੱਗਣ ’ਤੇ ਕੀਤਾ ਹੈ, ਜੋ ਪਹਿਲਾਂ ਕੋਵਿਡ- 19 ਕਾਰਨ ਰੱਦ ਹੋ ਗਈਆਂ ਸਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਵੀ ਨਹੀਂ ਹੋਣੀਆਂ ਚਾਹੀਦੀਆਂ।
HOME ’ਵਰਸਿਟੀਆਂ ਨੂੰ ਮਹਾਮਾਰੀ ’ਚ ਪ੍ਰੀਖਿਆਵਾਂ ਨਹੀਂ ਲੈਣੀਆਂ ਚਾਹੀਦੀਆਂ: ਸਿੱਬਲ