ਮੁੰਬਈ (ਸਮਾਜਵੀਕਲੀ) : ਚਿੰਤਾਜਨਕ ਸਿਹਤ ਸਮੱਸਿਆਵਾਂ ਦੇ ਮੱਦੇਨਜ਼ਰ ਸਮਾਜਿਕ ਕਾਰਕੁਨ ਵਰਵਰਾ ਰਾਓ ਨੂੰ ਅੱਜ ਇੱਥੇ ਜੇਜੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਐਲਗਾਰ ਪਰਿਸ਼ਦ-ਮਾਓਵਾਦੀ ਲਿੰਕ ਕੇਸ ਮਾਮਲੇ ਵਿੱਚ ਗ੍ਰਿਫ਼ਤਾਰ 81 ਸਾਲਾ ਰਾਓ ਲਗਪਗ ਦੋ ਸਾਲ ਤੋਂ ਨਵੀ ਮੁੰਬਈ ਦੀ ਤਾਲੋਜਾ ਜੇਲ੍ਹ ਵਿੱਚ ਬੰਦ ਹਨ। ਇਨਕਲਾਬੀ ਤੇਲਗੂ ਕਵੀ ਰਾਓ ਦੇ ਪਰਿਵਾਰਕ ਮੈਂਬਰਾਂ ਨੇ ਬੀਤੇ ਦਿਨੀਂ ਉਨ੍ਹਾਂ ਦੇ ਬੇਹੋਸ਼ ਅਤੇ ਯਾਦਦਾਸ਼ਤ ਕਮਜ਼ੋਰ ਹੋਣ ਦੀ ਸ਼ਿਕਾਇਤ ਕੀਤੀ
ਸੀ। ਉਨ੍ਹਾਂ ਦੇ ਵਕੀਲ ਆਰ ਸਤਿਆਨਾਰਾਇਣ ਅਈਅਰ ਨੇ ਦੱਸਿਆ, ‘‘ਚੱਕਰ ਆਉਣ ਮਗਰੋਂ ਬੀਤੀ ਰਾਤ ਰਾਓ ਨੂੰ ਜੇਜੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।’’ ਦੂਜੇ ਪਾਸੇ ਜੇ ਜੇ ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਰਾਓ ਦੀ ਹਾਲਤ ਸਥਿਰ ਹੈ, ਉਨ੍ਹਾਂ ਨੂੰ ਠੀਕ ਹੋਣ ਵਿੱਚ ਸਮਾਂ ਲੱਗੇਗਾ।