ਸੰਤ ਅਵਤਾਰ ਸਿੰਘ ਦੀ ਬਰਸੀ ਸ਼ਰਧਾ ਨਾਲ ਮਨਾਈ

ਕੋਵਿਡ ਦੌਰਾਨ ਪਿੰਡਾਂ ਵਿੱਚ ਸਾਂਝੇ ਉਦਮ ਕਰਨ ਦਾ ਸੱਦਾ

ਸੁਲਤਾਨਪੁਰ ਲੋਧੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) ਸਮਾਜ ਵੀਕਲੀ : ਸ੍ਰੀਮਾਨ ਸੰਤ ਅਵਤਾਰ ਸਿੰਘ ਜੀ ਦੀ 33 ਵੀਂ ਬਰਸੀ ਨਿਰਮਲ ਕੁਟੀਆ ਸੀਚੇਵਾਲ ਵਿੱਚ ਧਾਰਮਿਕ ਰੁਹ-ਰੀਤਾਂ ਨਾਲ ਮਨਾਈ ਗਈ।ਕੋਵਿਡ ਦੇ ਚੱਲਦਿਆ ਇਸ ਵਾਰ ਵੀ ਇਲਾਕੇ ਭਰ ਦੀਆਂ ਸੰਗਤਾਂ ਨੂੰ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਦਾ ਕੋਈ ਸੱਦਾ ਨਹੀਂ ਸੀ ਦਿੱਤਾ ਗਿਆ। ਬਰਸੀ ਮੌਕੇ ਕਰਵਾਏ ਗਏ ਸੰਖੇਪ ਸਮਾਗਮ ਨੂੰ ਸ਼ੋਸ਼ਲ ਮੀਡੀਆ ਰਾਹੀ ਸੰਗਤਾਂ ਤੱਕ ਪਹੁੰਚਾਇਆ ਗਿਆ।

ਇਸ ਮੌਕੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਮਹਾਮਾਰੀ ਕੋਵਿਡ ਤੋਂ ਸਾਵਧਾਨੀਆਂ ਵਰਤਣੀਆਂ ਜਰੂਰੀ ਹਨ। ਉਨ੍ਹਾਂ ਦੱਸਿਆ ਕਿ ਪਰਵਾਸੀ ਪੰਜਾਬੀਆਂ ਦੀ ਮੱਦਦ ਨਾਲ ਪੰਜ ਕੰਨਸਟੰਕਰਟਰ ਲੈ ਕੇ ਦਿੱਤੇ ਹਨ।ਇੰਨ੍ਹਾਂ ਵਿੱਚੋਂ ਤਿੰਨ ਲੋੜਵੰਦਾਂ ਨੂੰ ਦਿੱਤੇ ਜਾ ਚੁੱਕੇ ਹਨ।ਕੋਵਿਡ ਕਿੱਟਾਂ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ।ਪਿੰਡ ਵਿੱਚ ਇਕਾਂਤਵਾਸ ਕੇਂਦਰ ਬਣਾਇਆ ਗਿਆ ਹੈ।ਸੰਤ ਸੀਚੇਵਾਲ ਨੇ ਕਿਹਾ ਕਿ ਪਿੰਡਾਂ ਵਿੱਚ ਕਰੋਨਾ ਦੇ ਮਰੀਜ਼ਾਂ ਦੀ ਸੰਭਾਲ ਰਲਮਿਲ ਕੇ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਨਾਲ ਹਮਦਰਦੀ ਵਾਲਾ ਵਿਵਹਾਰ ਕੀਤਾ ਜਾਵੇ ਨਾ ਕਿ ਨਫ਼ਰਤ ਵਾਲਾ।

ਸੰਤ ਸੀਚੇਵਾਲ ਨੇ ਦੱਸਿਆ ਕਿ ਮਹਾਂਮਾਰੀ ਸਾਰੀ ਦੁਨੀਆ ਲਈ ਚਣੌਤੀ ਬਣੀ ਹੋਈ ਹੈ ਤੇ ਇਸ ਦੀ ਤੀਜੀ ਸੰਭਾਵੀ ਲਹਿਰ ਲਈ ਹੁਣ ਤੋਂ ਹੀ ਤਿਆਰੀ ਰੱਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਡਰ ਨਾਲੋਂ ਚੌਕਸੀ ਵਰਤਣ ਨਾਲ ਬਚਾਅ ਸੰਭਵ ਹੋ ਸਕਦਾ ਹੈ। ਇਸ ਮੌਕੇ ਸੰਤ ਲੀਡਰ ਸਿੰਘ,ਸੰਤ ਜਗਜੀਤ ਸਿੰਘ ਲੋਪੋਕੇ , ਸੰਤ ਪ੍ਰਗਟ ਨਾਥ, ਸੰਤ ਅਮਰੀਕ ਸਿੰਘ ਖੁਖਰੈਣ ਵਾਲੇ, ਸੰਤ ਗੁਰਮੇਜ਼ ਸਿੰਘ ਸੈਦਰਾਣਾ,ਸੰਤ ਗੁਰਚਰਨ ਸਿੰਘ ਪੰਡਵਾ ਵਾਲੇ, ਸੰਤ ਦਵਿੰਦਰ ਸਿੰਘ ਕੱਚੀ ਸਰਾਂ, ਸੰਤ ਨਿਰਮਲ ਸਿੰਘ ਪਿਹੋਵਾ ਤੇ ਹੋਰ ਧਾਰਮਿਕ ਸਖਸ਼ੀਅਤਾਂ ਹਾਜ਼ਰ ਸਨ।ਇਲਾਕੇ ਦੇ ਵਿਧਾਇਕ ਹਰਦੇਵ ਸਿੰਘ ਲਾਡੀ,ਸ਼੍ਰੋਮਣੀ ਅਕਾਲੀ ਦਲ ਦੇ ਆਗੂ ਡਾ: ਅਮਰਜੀਤ ਸਿੰਘ ਥਿੰਦ, ਆਪ ਦੇ ਆਗੂ ਰਤਨ ਸਿੰਘ ਕਾਕੜ ਕਲਾਂ , ਬਚਿਤਰ ਸਿੰਘ ਕੋਹਾੜ ਨੇ ਧਾਰਮਿਕ ਸਮਾਗਮ ਵਿੱਚ ਹਾਜ਼ਰੀ ਭਰੀ ਇਸ ਮੌਕੇ ਸੰਤ ਸੁਖਜੀਤ ਸਿੰਘ ਨੇ ਸਟੇਜ ਸੈਕਟਰੀ ਦੀ ਭੂਮਿਕਾ ਨਿਭਾਈ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉੱਘੇ ਬਿਜ਼ਨੈੱਸਮੈਨ ਤੇ ਸਮਾਜ ਸੇਵਕ ਜੋ ਸਿੰਘ ਸੰਧੂ ਗਾਧਰਾਂ ਅਮਰੀਕਾ
Next articleਕਿਸਾਨ ਬਲਕਾਰ ਸਿੰਘ ਨੂੰ ਮੋਤ ਦੇ ਮੂੰਹ ਵਿੱਚ ਧੱਕਣ ਵਾਲਿਆਂ ਖਿਲਾਫ ਕਾਰਵਾਈ ਕਰਕੇ ਗ੍ਰਿਫਤਾਰ ਕੀਤਾ ਜਾਵੇ :- ਖਾਲੜਾ ਮਿਸ਼ਨ