(ਸਮਾਜ ਵੀਕਲੀ)
ਆਪਣੇ ਹੀ ਆਪ ਦੀ ਮੈਂ ਗੁਨਾਹਗਾਰ ਹੋ ਗਈ
ਮੇਰੇ ਗੁਮਾਨ ਮੇਰੇ ਮਾਣ ਦੀ ਹੈ ਹਾਰ ਹੋ ਗਈ
ਮੈਂ ਸਦਾ ਜਿਸਨੂੰ ਅਸੂਲਾਂ ਨਾਲ ਸੀ ਨਿਵਾਜ਼ਿਆ
ਓਸ ਸਿਰ ਤੇ ਬੇਵਜ੍ਹਾ ਪੱਥਰਾਂ ਦੀ ਮਾਰ ਹੋ ਗਈ
ਸਾਂਭ ਹੁਣ ਹੁੰਦੇ ਨਹੀਂ ਅੱਖਾਂ ਦੇ ਮੋਤੀ ਕੀਮਤੀ
ਜ਼ਿੰਦਗੀ ਨਾਲ ਜ਼ਿੰਦਗੀ ਦੀ ਤਕਰਾਰ ਹੋ ਗਈ
ਆਪੇ ਵਕੀਲ ਜੱਜ ਆਪੇ ਫੈਸਲਾ ਕਿੱਦਾਂ ਕਰਾਂ
ਹਰ ਦਲੀਲ ਫੇ਼ਲ ਡਾਅਢੀ ਅਵਾਜ਼ਾਰ ਹੋ ਗਈ
ਜੰਗ ਦੁਨੀਆਂ ਨਾਲ ਲੜ ਕੇ ਜਿੱਤ ਸਕਨੇ ਆਂ,ਪਰ
ਆਪਣੇ ਅੰਦਰ ਦੀ ਜੰਗ ਕਦ ਵਫ਼ਾਦਾਰ ਹੋ ਗਈ
ਆਪਣੇ ਹੱਥੀਂ ਵਿਦਾ ਖ਼ੁਦ ਨੂੰ ਮੈਂ ਕਿੰਝ ਕੀਤਾ ਹੋਊ
ਪੁੱਛ ਨਾ ਕੁਛ ਨਜ਼ਰ ਧੁੰਦਲੀ ਧੂੰਆਂਧਾਰ ਹੋ ਗਈ
ਹਰਜੀਤ ਕੌਰ..(ਪੰਮੀ ਸਹਿਗਲ)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly