HOME ਆਫ਼ਤਾਬ ਹੀ ਹੋ ਗਿਆ ਹੈ…..

ਆਫ਼ਤਾਬ ਹੀ ਹੋ ਗਿਆ ਹੈ…..

(ਸਮਾਜ ਵੀਕਲੀ)

ਪੱਥਰਾਂ ਦੀ ਚਮਕ ਵਿੱਚ ਰਹਿ ਕੇ,
ਉਹ ਆਫ਼ਤਾਬ ਹੀ ਹੋ ਗਿਆ ਹੈ।
ਕੀ ਫ਼ਰਕ ਪੈਂਦਾ ਉਹਨੂੰ ਕਿ,
ਕੋਈ ਬਰਬਾਦ ਹੀ ਹੋ ਗਿਆ ਹੈ।
ਸੌਖਾ ਨਹੀਂ ਓਹਦੇ ਕੋਲ਼ ਪਹੁੰਚਣਾ,
ਮਿਲਣਾ ਤਾਂ ਬੰਦ ਹੀ ਹੋ ਗਿਆ ਹੈ।
ਮਿੰਨਤਾਂ ਤਰਲੇ ਅਸਰ ਨਾ ਕਰਦੇ,
ਉਹ ਤਾਂ ਸੱਚੀ ਰੱਬ ਹੀ ਹੋ ਗਿਆ ਹੈ।
ਮੁੱਦਤਾਂ ਪਿੱਛੋਂ ਕੋਈ ਲੱਭਿਆ ਸੀ,
ਪਰ ਆਪਾ ਕਿੱਧਰੇ ਖੋ ਹੀ ਹੋ ਗਿਆ ਹੈ।
ਜਿੱਥੇ ਬਹਿ ਕੋਈ ਨਿੱਤ ਉਡੀਕਦਾ ਸੀ,
ਉਹ ਦਿਲ ਦਾ ਬੂਹਾ ਢੋ ਹੀ ਹੋ ਗਿਆ ਹੈ।
ਸੱਜਣਾਂ ਕਦਰ ਜੇ ਕਰੀ ਹੁੰਦੀ,ਕਹਿੰਦਾ,
ਕੋਈ ਆਪਣੇ ਨਾਂ ਦਾ ਹੀ ਹੋ ਗਿਆ ਹੈ।
ਆਕੜਾਂ ਪੱਲੇ ‘ਚ ਰੱਖ ਤੂੰ ‘ਮਨਜੀਤ’,
ਗੁਲਾਮ ਆਪਣੀ ਜਾਂ ਦਾ ਹੀ ਹੋ ਗਿਆ ਹੈ।

ਮਨਜੀਤ ਕੌਰ ਧੀਮਾਨ

ਸ਼ੇਰਪੁਰ, ਲੁਧਿਆਣਾ। ਸੰ:9464633059

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਫ਼ਾਦਾਰ
Next articleਦੁਨੀਆਂ ਦੇ ਕੁੱਝ,