ਵਨੀਸ਼ ਸ਼ਰਮਾ ਨੇ ਬਤੌਰ ਲੈਕਚਰਾਰ ਦਿਆਲਪੁਰ ਸਕੂਲ ਵਿਖੇ ਅਹੁਦਾ ਸੰਭਾਲਿਆ

ਕਪੁਰਥਲਾ , (ਸਮਾਜ ਵੀਕਲੀ) (ਕੌੜਾ)- ਮਾਸਟਰ ਕੇਡਰ ਤੋਂ ਲੈਕਚਰਾਰ ਪਦ ਉੱਨਤ ਹੋਏ ਅਧਿਆਪਕ ਦਲ ਪੰਜਾਬ ਕਪੂਰਥਲਾ ਦੇ ਸੀਨੀਅਰ ਮੀਤ ਪ੍ਰਧਾਨ ਵਨੀਸ਼ ਸ਼ਰਮਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿਆਲਪੁਰ ਕਪੂਰਥਲਾ ਵਿਖੇ ਬਤੌਰ ਅੰਗਰੇਜੀ ਲੈਕਚਰਾਰ ਅਹੁਦਾ ਸੰਭਾਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।ਅਹੁਦਾ ਸੰਭਾਲਣ ਉਪਰੰਤ ਵਨੀਸ਼ ਸ਼ਰਮਾ ਨੇ ਕਿਹਾ ਕਿ ਉਹ ਸਮੂਹ ਅਧਿਆਪਕਾਂ ਦੇ ਸਹਿਯੋਗ ਨਾਲ ਵਿੱਦਿਆ ਦਾ ਪੱਧਰ ਉੱਚਾ ਚੁੱਕਣ ਲਈ ਹਰ ਸੰਭਵ ਯਤਨ ਕਰਨਗੇ ਤੇ ਵਿਭਾਗੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਤਨਦੇਹੀ ਨਾਲ ਕੰਮ ਕਰਨਗੇ।

ਇਸ ਮੌਕੇ ਹੋਏ ਸੰਖੇਪ ਸਮਾਗਮ ਦੌਰਾਣ ਪ੍ਰਿੰਸੀਪਲ ਲੀਨਾ ਸ਼ਰਮਾ, ਪ੍ਰਿੰਸੀਪਲ ਤਜਿੰਦਰਪਾਲ ਸਿੰਘ , ਸੁਖਦਿਆਲ ਸਿੰਘ ਝੰਡ ਪ੍ਰਧਾਨ ਅਧਿਆਪਕ ਦਲ ਪੰਜਾਬ (ਜਵੰਧਾ) ਕਪੂਰਥਲਾ, ਲੈਕਚਰਾਰ ਰਜੇਸ਼ ਜੌਲੀ ਸੂਬਾਈ ਆਗੂ ਨੇ ਉਨ੍ਹਾਂ ਨੂੰ ਤਰੱਕੀ ਮਿਲਣ ਤੇ ਮੁਬਾਰਕਬਾਦ ਦਿੱਤੀ।ਉਨ੍ਹਾਂ ਦੇ ਅਹੁਦਾ ਸੰਭਾਲਣ ਮੌਕੇ ਲੈਕਚਰਾਰ ਹਰਸਿਮਰਤ ਸਿੰਘ ਥਿੰਦ, ਲੈਕਚਰਾਰ ਹੇਮਰਾਜ, ਲੈਕਚਰਾਰ ਰੋਸ਼ਨ ਸਿੰਘ, ਲੈਕਚਰਾਰ ਯੋਗੇਸ਼ , ਮੈਡਮ ਪਰਮਜੀਤ ਕੌਰ, ਲੈਕਚਰਾਰ ਸਾਰਿਕਾ ਸੂਰੀ, ਲੈਕਚਰਾਰ ਮੰਜੂ ਕੌੜਾ, ਲੈਕਚਰਾਰ ਜਸਪ੍ਰੀਤ ਕੌਰ, ਪਰਮਜੀਤ ਸਿੰਘ ਤੇ ਸ਼ਰਵਣ ਕੁਮਾਰ ਮੈਡਮ ਹਾਜਰ ਸਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਰਮਜੀਤ ਭਗਤ ਨੇ ਬਤੌਰ ਲੈਕਚਰਾਰ ਬਲੇ੍ਹਰਖਾਨਪੁਰ ਸਕੂਲ ਵਿਖੇ ਅਹੁਦਾ ਸੰਭਾਲਿਆ
Next articleਧੀਆਂ