ਨਵੀਂ ਦਿੱਲੀ: ਸੁਪਰੀਮ ਕੋਰਟ ਬਾਰ ਐਸੋਸੀਏਸ਼ਨ (ਐੱਸਸੀਬੀਏ) ਨੇ ਭਾਰਤ ਦੇ ਚੀਫ਼ ਜਸਟਿਸ ਰੰਜਨ ਗੋੋਗੋਈ ਨੂੰ ਅੱਜ ਇਕ ਸਾਦੇ ਸਮਾਗਮ ਦੌਰਾਨ ਵਿਦਾਇਗੀ ਪਾਰਟੀ ਦਿੱਤੀ। ਜਸਟਿਸ ਗੋਗੋਈ ਐਤਵਾਰ(17 ਨਵੰਬਰ) ਨੂੰ ਸੇਵਾ ਮੁਕਤ ਹੋ ਰਹੇ ਹਨ ਤੇ ਅੱਜ ਉਨ੍ਹਾਂ ਦਾ ਦਫ਼ਤਰ ਵਿੱਚ ਆਖਰੀ ਦਿਨ ਸੀ। ਉੁਂਜ ਵਿਦਾਇਗੀ ਸਮਾਗਮ ਦੌਰਾਨ ਕਿਸੇ ਤਰ੍ਹਾਂ ਦੀਆਂ ਕੋਈ ਰਸਮੀ ਤਕਰੀਰਾਂ ਨਹੀਂ ਕੀਤੀਆਂ ਗਈਆਂ। ਸਮਾਗਮ ਵਿੱਚ ਸਿਖਰਲੀ ਅਦਾਲਤ ਦੇ ਲਗਪਗ ਸਾਰੇ ਜੱਜਾਂ ਤੋਂ ਇਲਾਵਾ ਚੀਫ ਜਸਟਿਸ ਦੇ ਅਹੁਦੇ ਲਈ ਮਨੋਨੀਤ ਜਸਟਿਸ ਸ਼ਰਦ ਅਰਵਿੰਦ ਬੋਬੜੇ ਵੀ ਮੌਜੂਦ ਸਨ। ਐੱਸਸੀਬੀਏ ਦੇ ਪ੍ਰਧਾਨ ਰਾਕੇਸ਼ ਖ਼ੰਨਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਸੀਜੇਆਈ ਗੋੋਗੋਈ ਨੂੰ ਸਿਖਰਲੀ ਅਦਾਲਤ ਦੇ ਬਿਹਤਰਨੀ ਜੱਜਾਂ ’ਚੋਂ ਇਕ ਦੱਸਿਆ। ਇਸ ਮੌਕੇ ਅਟਾਰਨੀ ਜਨਰਲ ਕੇ.ਕੇ.ਵੇਣੂਗੋਪਾਲ ਤੇ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਵੀ ਜੱਜਾਂ ਨਾਲ ਬੈਠੇ ਨਜ਼ਰ ਆਏ।
INDIA ਵਕੀਲਾਂ ਵੱਲੋਂ ਚੀਫ ਜਸਟਿਸ ਰੰਜਨ ਗੋਗੋਈ ਨੂੰ ਵਿਦਾਇਗੀ